ਚੋਣਾਂ ''ਤੇ ਕਾਂਗਰਸ ਹੈੱਡਕੁਆਰਟਰ ਤੇ ਸੀਨੀਅਰ ਨੇਤਾਵਾਂ ਦੇ ਸੁੰਨਸਾਨ ਪਏ ਕਮਰੇ, ਫਿੱਕੀ ਪਈ ਝਾਰਖੰਡ ਦੀ ਖੁਸ਼ੀ

Saturday, Nov 23, 2024 - 03:21 PM (IST)

ਚੋਣਾਂ ''ਤੇ ਕਾਂਗਰਸ ਹੈੱਡਕੁਆਰਟਰ ਤੇ ਸੀਨੀਅਰ ਨੇਤਾਵਾਂ ਦੇ ਸੁੰਨਸਾਨ ਪਏ ਕਮਰੇ, ਫਿੱਕੀ ਪਈ ਝਾਰਖੰਡ ਦੀ ਖੁਸ਼ੀ

ਨਵੀਂ ਦਿੱਲੀ : ਲੋਕ ਸਭਾ ਚੋਣ ਨਤੀਜਿਆਂ ਵਾਲੇ ਦਿਨ 4 ਜੂਨ ਨੂੰ ਕਾਂਗਰਸ ਹੈੱਡਕੁਆਰਟਰ ਵਿਖੇ ਪਾਰਟੀ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਦੇ ਕਮਰੇ ਵਿਚ ਆਗੂਆਂ ਦਾ ਇਕੱਠ ਸੀ ਅਤੇ ਜਸ਼ਨ ਵਾਲਾ ਮਾਹੌਲ ਸੀ। ਕਰੀਬ ਛੇ ਮਹੀਨੇ ਬਾਅਦ 23 ਨਵੰਬਰ ਨੂੰ ਉਕਤ ਥਾਂ ਸੁੰਨਸਾਨ ਜਿਹੀ ਪੈ ਗਈ। ਇਹ ਸੁੰਨਸਾਨ ਸਿਰਫ਼ ਇੱਕ ਕਮਰੇ ਵਿੱਚ ਨਹੀਂ ਸੀ, ਸਗੋਂ ਲਗਭਗ ਪੂਰੇ ਹੈੱਡਕੁਆਰਟਰ ਵਿੱਚ ਸੀ। ਇਸ ਦਾ ਕਾਰਨ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਅਤੇ ਇਸ ਦੇ ਗਠਜੋੜ ਦੀ ਕਰਾਰੀ ਹਾਰ ਸੀ। 

ਇਹ ਵੀ ਪੜ੍ਹੋ - Election Result 2024 Live: ਮਹਾਰਾਸ਼ਟਰ ਤੇ ਝਾਰਖੰਡ 'ਚ ਜਾਣੋ ਕੌਣ ਕਿੰਨੇ ਵੋਟਾਂ ਨਾਲ ਜੇਤੂ

ਪਿਛਲੀਆਂ ਕੁਝ ਚੋਣਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਨਤੀਜਿਆਂ ਵਾਲੇ ਦਿਨ ਪਾਰਟੀ ਦੇ ਕਈ ਸੀਨੀਅਰ ਆਗੂ ਤੇ ਬੁਲਾਰੇ ਕਾਂਗਰਸ ਹੈੱਡਕੁਆਰਟਰ '24 ਅਕਬਰ ਰੋਡ' ਸਥਿਤ ਵਾਸਨਿਕ ਦੇ ਕਮਰੇ 'ਚ ਇਕੱਠੇ ਹੁੰਦੇ ਹਨ। ਉਥੇ ਪੱਤਰਕਾਰਾਂ ਨਾਲ ਗੱਲਬਾਤ ਵੀ ਕਰਦੇ ਹਨ ਪਰ ਸ਼ਨੀਵਾਰ ਨੂੰ ਅਜਿਹਾ ਕੁਝ ਨਹੀਂ ਸੀ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ 'ਚ ਕਾਂਗਰਸ ਅਤੇ ਮਹਾ ਵਿਕਾਸ ਅਗਾੜੀ (ਐੱਮ.ਵੀ.ਏ.) ਦੇ ਪਛੜ ਜਾਣ ਤੋਂ ਬਾਅਦ ਪਾਰਟੀ ਦਾ ਕੋਈ ਵੀ ਸੀਨੀਅਰ ਆਗੂ ਹੈੱਡਕੁਆਰਟਰ ਨਹੀਂ ਪਹੁੰਚਿਆ। ਜਦੋਂ ਦੁਪਹਿਰ 12 ਵਜੇ ਤੱਕ ਤਸਵੀਰ ਸਪੱਸ਼ਟ ਹੋ ਗਈ ਤਾਂ ਵਰਕਰਾਂ ਅਤੇ ਸਮਰਥਕਾਂ ਦੀਆਂ ਬਾਕੀ ਉਮੀਦਾਂ 'ਤੇ ਵੀ ਪਾਣੀ ਫਿਰ ਗਿਆ ਅਤੇ ਉਹ ਵੀ ਹੈੱਡਕੁਆਰਟਰ ਤੋਂ ਜਾਣ ਲੱਗੇ।

ਇਹ ਵੀ ਪੜ੍ਹੋ - ਬਣਾਉਟੀ ਮੀਂਹ ਪਵਾਉਣ ਦੀ ਤਿਆਰੀ, ਖ਼ਰਚੇ ਜਾਣਗੇ ਕਰੋੜਾਂ ਰੁਪਏ, ਜਾਣੋ ਕੀ ਹੈ ਪੂਰੀ ਯੋਜਨਾ

ਕਾਂਗਰਸ ਹੈੱਡਕੁਆਰਟਰ 'ਚ ਪਹੁੰਚੇ ਕੁਝ ਨੇਤਾਵਾਂ 'ਚ ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਦੀ ਮੁਖੀ ਸੁਪ੍ਰਿਆ ਸ਼੍ਰੀਨੇਤ ਵੀ ਸ਼ਾਮਲ ਸੀ। ਕਾਂਗਰਸ ਦੇ ਸੀਨੀਅਰ ਨੇਤਾ ਮਰਹੂਮ ਅਹਿਮਦ ਪਟੇਲ ਦੀ ਧੀ ਮੁਮਤਾਜ਼ ਪਟੇਲ ਨੂੰ ਵੀ ਟੈਲੀਵਿਜ਼ਨ ਚੈਨਲਾਂ 'ਤੇ ਪ੍ਰਤੀਕਿਰਿਆ ਦਿੰਦੇ ਦੇਖਿਆ ਗਿਆ। ਪਾਰਟੀ ਨੂੰ ਕਵਰ ਕਰਨ ਵਾਲੇ ਪੱਤਰਕਾਰ ਸੀਨੀਅਰ ਆਗੂਆਂ ਦੇ ਪ੍ਰਤੀਕਰਮ ਦੀ ਉਡੀਕ ਕਰਦੇ ਰਹੇ। ਇੱਕ ਮੀਡੀਆ ਕਰਮਚਾਰੀ ਨੇ ਕਿਹਾ, “ਹੁਣ 12 ਵੱਜ ਚੁੱਕੇ ਹਨ, ਮੈਂ ਸਵੇਰੇ 6 ਵਜੇ ਤੋਂ ਇੱਥੇ ਹਾਂ ਅਤੇ ਹੁਣ ਤੱਕ ਜਿਹੜੇ ਵੱਡੇ ਚਿਹਰੇ ਅਕਸਰ ਇੱਥੇ ਆਉਂਦੇ ਹਨ, ਉਹ ਇੱਥੇ ਨਹੀਂ ਦੇਖੇ ਗਏ ਹਨ। ਮਹਾਰਾਸ਼ਟਰ ਦੀ ਹਾਰ ਕਾਰਨ ਇਹ ਵੀ ਸੁਭਾਵਿਕ ਜਾਪਦਾ ਹੈ।''

ਇਹ ਵੀ ਪੜ੍ਹੋ - ਹੁਣ ਕੈਸ਼ ਨਾਲ ਨਹੀਂ ਖਰੀਦੀ ਜਾ ਸਕੇਗੀ 'ਸ਼ਰਾਬ', ਸ਼ੌਕੀਨਾਂ ਨੂੰ ਵੱਡਾ ਝਟਕਾ

ਕਾਂਗਰਸ ਹੈੱਡਕੁਆਰਟਰ 'ਚ ਨਾ ਸਿਰਫ਼ ਸੀਨੀਅਰ ਆਗੂਆਂ ਦੇ ਕਮਰੇ ਖਾਲੀ ਸਨ, ਸਗੋਂ ਆਮ ਦਿਨਾਂ ਵਾਂਗ ਪਾਰਟੀ ਹੈੱਡਕੁਆਰਟਰ ਦੇ ਬਾਹਰ, ਵਿਹੜੇ ਅਤੇ ਕੰਟੀਨ 'ਚ ਵੀ ਕੁਝ ਕੁ ਹਲਚਲ ਸੀ। ਪਾਰਟੀ ਵਰਕਰਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਸਾਫ਼ ਦਿਖਾਈ ਦੇ ਰਹੀ ਸੀ। ਇਸ ਦੌਰਾਨ ਕੁਝ ਵਰਕਰਾਂ ਨੂੰ ‘ਈਵੀਐਮ 'ਚ ਖੇਡ ਹੋਣ ਦੀ ਗੱਲ ਕਰਦਿਆਂ ਸੁਣੇ ਜਾ ਸਕਦੇ ਹਨ। ਕਾਂਗਰਸ ਦੀ ਕੰਟੀਨ ਵਿੱਚ ਵੀ ਬਾਲੂਸ਼ਾਹੀ, ਲੱਡੂ ਅਤੇ ਰਸਗੁੱਲੇ ਵਰਗੀਆਂ ਮਠਿਆਈਆਂ ਤਿਆਰ ਕਰਕੇ ਰੱਖੀਆਂ ਹੋਈਆਂ ਸਨ ਪਰ ਸ਼ਾਇਦ ਉਨ੍ਹਾਂ ਨੂੰ ਓਨੇ ਖਰੀਦਦਾਰ ਨਹੀਂ ਮਿਲੇ, ਜਿੰਨੀ ਕਿ ਕੰਟੀਨ ਪ੍ਰਬੰਧਕਾਂ ਨੂੰ ਉਮੀਦ ਸੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News