ਕਾਂਗਰਸ ਨੇ ਤਿਆਰ ਕੀਤੇ 8 ਸੰਕਲਪ, ਗੁਜਰਾਤ ''ਚ ਸਰਕਾਰ ਬਣੀ ਤਾਂ ਮਿਲਣਗੀਆਂ ਇਹ ਸਹੂਲਤਾਂ

Thursday, Nov 03, 2022 - 04:15 PM (IST)

ਕਾਂਗਰਸ ਨੇ ਤਿਆਰ ਕੀਤੇ 8 ਸੰਕਲਪ, ਗੁਜਰਾਤ ''ਚ ਸਰਕਾਰ ਬਣੀ ਤਾਂ ਮਿਲਣਗੀਆਂ ਇਹ ਸਹੂਲਤਾਂ

ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਗੁਜਰਾਤ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ 'ਚ ਬਹੁਮਤ ਮਿਲਣ 'ਤੇ ਰਸੋਈ ਗੈਸ ਸਿਲੰਡਰ 500 ਰੁਪਏ 'ਚ ਦੇਵੇਗੀ ਅਤੇ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਕੇ ਮੁਫ਼ਤ 'ਚ ਬਿਜਲੀ ਉਪਲੱਬਧ ਕਰਵਾਈ ਜਾਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਜ ਵਿਧਾਨ ਸਭਾ ਲਈ ਚੋਣ ਪ੍ਰੋਗਰਾਮਾਂ ਦੇ ਐਲਾਨ ਤੋਂ ਬਾਅਦ ਕਿਹਾ ਕਿ ਗੁਜਰਾਤ ਦੇ ਲੋਕ ਪਰਿਵਰਤਨ ਚਾਹੁੰਦੇ ਹਨ ਅਤੇ ਵੋਟਰ ਕਾਂਗਰਸ ਨੂੰ ਹੀ ਇਕਮਾਤਰ ਵਿਕਲਪ ਮੰਨਦੇ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕਾਂ ਦਾ ਕਾਂਗਰਸ 'ਤੇ ਭਰੋਸਾ ਵਧਿਆ ਹੈ ਅਤੇ 7 ਕਰੋੜ ਗੁਜਰਾਤੀ ਭੈਣ-ਭਰਾ ਪਰਿਵਰਤਨ ਲਈ ਸਿਰਫ਼ ਕਾਂਗਰਸ ਨੂੰ ਵਿਕਲਪ ਮੰਨਦੇ ਹਨ। ਗੁਜਰਾਤ ਪ੍ਰਦੇਸ਼ ਕਾਂਗਰਸ ਵੀ ਸੂਬੇ ਦੇ ਲੋਕਾਂ ਦੀ ਭਾਵਨਾ 'ਤੇ ਖਰਾ ਉਤਰਨ ਲਈ ਕੰਮ ਕਰ ਰਹੀ ਹੈ ਅਤੇ ਇਸ ਲਈ ਉਸ ਨੇ 8 ਸੰਕਲਪ ਤਿਆਰ ਕੀਤੇ ਹਨ।

PunjabKesari

ਖੜਗੇ ਨੇ ਟਵੀਟ ਕਰ ਕੇ ਕਿਹਾ ਕਿ ਸਰਕਾਰ ਬਣਾਉਣ 'ਤੇ ਗੁਜਰਾਤ ਕਾਂਗਰਸ ਨੇ ਲੋਕਾਂ ਨੂੰ ਰਾਹਤ ਦੇਣ ਲਈ 8 ਸੰਕਲਪ ਰੱਖਏ ਹਨ, ਉਨ੍ਹਾਂ 'ਚ 500 ਰੁਪਏ 'ਚ ਐੱਲ.ਪੀ.ਜੀ. ਸਿਲੰਡਰ, 300 ਯੂਨਿਟ ਤੱਕ ਬਿਜਲੀ, 10 ਲੱਖ ਰੁਪਏ ਤੱਕ ਦਾ ਇਲਾਜ ਅਤੇ ਦਵਾਈਆਂ ਮੁਫ਼ਤ, ਕਿਸਾਨਾਂ ਦਾ ਤਿੰਨ ਲੱਖ ਰੁਪਏ ਤੱਕ ਦਾ ਕਰਜ਼ ਮੁਆਫ਼, ਸਰਕਾਰੀ ਨੌਕਰੀਆਂ 'ਚ ਠੇਕਾ ਪ੍ਰਥਾ ਬੰਦ ਹੈ ਅਤੇ 300 ਰੁਪਏ ਬੇਰੁਜ਼ਗਾਰੀ ਭੱਤਾ, ਤਿੰਨ ਹਜ਼ਾਰੀ ਸਰਕਾਰੀ ਇੰਗਲਿਸ਼ ਮੀਡੀਆ ਸਕੂਲ ਖੋਲ੍ਹਣੇ, ਕੋ-ਆਪਰੇਟਿਵ ਸੋਸਾਇਟੀ 'ਚ ਦੁੱਧ 'ਤੇ 5 ਰੁਪਏ ਪ੍ਰਤੀ ਲੀਟਰ ਸਬਸਿਡੀ ਅਤੇ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਤਿੰਨ ਲੱਖ ਲੋਕਾਂ ਦੇ ਪਰਿਵਾਰਾਂ 4 ਲੱਖ ਰੁਪਏ ਮੁਆਵਜ਼ਾ ਸ਼ਾਮਲ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News