ਇਹ ਲੜਾਈ ਬੇਇਨਸਾਫੀ ਤੇ ਬੂਰੇ ਲੋਕਾਂ ਖਿਲਾਫ : ਪ੍ਰਿਯੰਕਾ
Wednesday, Oct 02, 2024 - 10:41 PM (IST)

ਭਿਵਾਨੀ/ਜੀਂਦ, (ਸੁਖਬੀਰ, ਸੰਜੀਵ)- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਢੇਰਾ ਨੇ ਕਿਹਾ ਕਿ ਇਹ ਵਿਧਾਨ ਸਭਾ ਚੋਣਾਂ ‘ਬੁਰੇ ਲੋਕਾਂ, ਬੇਇਨਸਾਫੀ, ਝੂਠ’ ਦੇ ਖਿਲਾਫ ਲੜਾਈ ਹੈ। ਰੋਜ਼ਗਾਰ, ਅਗਨੀਵੀਰ ਭਰਤੀ ਯੋਜਨਾ ਅਤੇ ਕਿਸਾਨਾਂ ਦੇ ਕਲਿਆਣ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਸੂਬੇ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਹਮਲਾ ਕਰਦੇ ਹੋਏ ਪ੍ਰਿਯੰਕਾ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਨੇ ਹਰ ਪੱਧਰ ’ਤੇ ਲੋਕਾਂ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦੀ ਲੜਾਈ ਤੇ ਬ੍ਰਿਟਿਸ਼ ਹਕੂਮਤ ਖਿਲਾਫ ਲੜਾਈ ਵਰਗਾ ਮੌਕਾ ਫਿਰ ਆ ਗਿਆ ਹੈ। ਅੱਜ ਇਹ ਤੁਹਾਡੀ ਲੜਾਈ ਹੈ, ਜੋ ਬੇਇਨਸਾਫੀ, ਝੂਠ ਅਤੇ ਬੂਰੇ ਲੋਕਾਂ ਖਿਲਾਫ ਹੈ।
ਕਾਂਗਰਸ ਜਨਰਲ ਸਕੱਤਰ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਸਿਰਫ ਮੁੱਠੀ ਭਰ ਉਦਯੋਗਪਤੀਆਂ ਦੇ ਫਾਇਦੇ ਲਈ ਹੀ ਕੰਮ ਕਰਦੀ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੋਂ ਅਸਮਰੱਥ ਹੈ ਕਿਉਂਕਿ ਇਸ ਨੇ ਅੰਬਾਨੀ ਅਤੇ ਅਡਾਨੀ ਨੂੰ ਸਭ ਕੁਝ ਦੇ ਦਿੱਤਾ ਹੈ।