ਅਯੁੱਧਿਆ ''ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸਿਆਸੀਕਰਨ ਕਰ ਰਹੀ ਕਾਂਗਰਸ : ਤਰੁਣ ਚੁੱਘ
Wednesday, Jan 17, 2024 - 03:54 PM (IST)
ਚੰਡੀਗੜ੍ਹ- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਅਯੁੱਧਿਆ 'ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਸਿਆਸੀ ਸਮਾਗਮ ਦੱਸਣ 'ਤੇ ਰਾਹੁਲ ਗਾਂਧੀ ਸਮੇਤ ਕਾਂਗਰਸ ਆਗੂਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਂਗਰਸੀ ਆਗੂਆਂ ਦੇ ਰਾਮ ਵਿਰੋਧੀ ਰੁਖ ਨੂੰ ਦਰਸਾਉਂਦਾ ਹੈ। ਚੁੱਘ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਭਾਰਤੀ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਖਿਲਾਫ ਫੁੱਟ ਪਾਊ ਰਾਜਨੀਤੀ ਕਰਦੀ ਰਹੀ ਹੈ।
ਇਹ ਵੀ ਪੜ੍ਹੋ- AI ਬਣੀ ਵਰਦਾਨ; ਡਾਕਟਰਾਂ ਨੇ ਪਹਿਲੀ ਵਾਰ ਇਸ ਤਕਨੀਕ ਦੀ ਵਰਤੋਂ ਕਰ ਸ਼ਖ਼ਸ ਦੀ ਬਚਾਈ ਜਾਨ
ਪ੍ਰਾਣ ਪ੍ਰਤਿਸ਼ਠਾ ਸਮਾਰੋਹ ਰਾਸ਼ਟਰੀ ਆਸਥਾ ਦਾ ਵਿਸ਼ਾ ਹੈ, ਜਿਸ 'ਚ ਸਾਰੀਆਂ ਜਾਤਾਂ ਅਤੇ ਭਾਈਚਾਰਿਆਂ ਦੇ ਲੋਕ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਇਕ ਰਾਸ਼ਟਰੀ ਗੌਰਵ ਸੀ ਪਰ ਬਦਕਿਸਮਤੀ ਨਾਲ ਕਾਂਗਰਸ ਹੀ ਇਸ ਸਮਾਰੋਹ ਤੋਂ ਦੂਰ ਰਹਿਣ ਦਾ ਫੈਸਲਾ ਲੈ ਕੇ ਇਸ ਦਾ ਸਿਆਸੀਕਰਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ ਸਮਾਗਮ ਲਈ ਸੱਦਾ-ਪੱਤਰ ਸਿਆਸੀ ਚਿੰਤਾਵਾਂ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ ਨੂੰ ਭੇਜੇ ਗਏ ਹਨ ਪਰ ਕਾਂਗਰਸ ਇਸ 'ਚ ਸਿਆਸਤ ਜੋੜਨ ਤੋਂ ਬਚ ਨਹੀਂ ਸਕਦੀ। ਚੁੱਘ ਨੇ ਕਾਂਗਰਸ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਲੋਕਪ੍ਰਿਅ ਆਸਥਾ ਦਾ ਸਨਮਾਨ ਕਰਨ।
ਇਹ ਵੀ ਪੜ੍ਹੋ- ਫਲਾਈਟ ਦੇ ਪਖ਼ਾਨੇ 'ਚ 1 ਘੰਟੇ ਤੱਕ ਯਾਤਰੀ ਦੇ ਅਟਕੇ ਰਹੇ ਸਾਹ, ਉਡਾਣ ਦੌਰਾਨ ਲਾਕ ਹੋਇਆ ਖਰਾਬ
ਚੁੱਘ ਨੇ ਕਿਹਾ ਕਿ ਰਾਮ ਭਗਤ ਹਰ ਥਾਂ ਕੰਮ 'ਤੇ ਲੱਗੇ ਹਨ। ਸਾਰੇ ਮਿਲ ਕੇ ਅਯੁੱਧਿਆ ਨੂੰ ਸੰਵਾਰਣ ਅਤੇ ਸਜਾਉਣ 'ਚ ਲੱਗੇ ਹਨ। ਅਯੁੱਧਿਆ ਮਹਿਮਾਨਾਂ ਦੇ ਸੁਆਗਤ ਲਈ ਤਿਆਰ ਹੈ। 22 ਜਨਵਰੀ 2024 ਪੂਰੀ ਦੁਨੀਆ ਵਿਚ ਫੈਲੇ ਹੋਏ ਰਾਮ-ਨਾਮ ਲੇਵਾ ਲੋਕਾਂ ਲਈ ਇਕ ਅਦਭੁੱਤ ਦਿਨ ਹੈ। 500 ਸਾਲਾਂ ਦੇ ਬਨਵਾਸ ਮਗਰੋਂ ਭਗਵਾਨ ਸ਼੍ਰੀਰਾਮ ਆਪਣੇ ਜਨਮ ਅਸਥਾਨ 'ਤੇ ਬਿਰਾਜਮਾਨ ਹੋ ਰਹੇ ਹਨ। ਮੰਦਰ ਦਾ ਪੁਨਰ ਨਿਰਮਾਣ ਹੋਇਆ ਹੈ।
ਇਹ ਵੀ ਪੜ੍ਹੋ- ਅਯੁੱਧਿਆ ਤੋਂ ਕਰੋ ਹਨੂੰਮਾਨਗੜ੍ਹੀ ਮੰਦਰ ਦੇ ਦਰਸ਼ਨ, ਜਾਣੋ ਇਸ ਜਗ੍ਹਾ ਦਾ ਇਤਿਹਾਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8