ਕਾਂਗਰਸ ਨੇ ''ਆਦਿਤਿਆL1'' ਦੀ ਲਾਂਚਿੰਗ ਨੂੰ ਦੱਸਿਆ ਸ਼ਾਨਦਾਰ, ਕਿਹਾ- 2009 ''ਚ ਇਸਰੋ ਦੀ ਮਿਲੀ ਸੀ ਮਨਜ਼ੂਰੀ
Saturday, Sep 02, 2023 - 01:47 PM (IST)
ਨਵੀਂ ਦਿੱਲੀ- ਕਾਂਗਰਸ ਨੇ ਸ਼ਨੀਵਾਰ ਯਾਨੀ ਕਿ ਅੱਜ 'ਆਦਿਤਿਆL1' ਮਿਸ਼ਨ ਨੂੰ ਦੇਸ਼ ਲਈ ਸ਼ਾਨਦਾਰ ਪ੍ਰਾਪਤੀ ਕਰਾਰ ਦਿੱਤਾ ਅਤੇ ਇਸ ਦੀ ਇਤਿਹਾਸਕ ਪਿੱਠਭੂਮੀ ਦਾ ਵੀ ਜ਼ਿਕਰ ਕੀਤਾ। ਕਾਂਗਰਸ ਜਰਨਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਸਾਲ 2009 'ਚ ਇਸਰੋ ਦੀ ਮਨਜ਼ੂਰੀ ਮਿਲੀ ਸੀ। ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਅੱਜ 'ਆਦਿਤਿਆL1' ਦੀ ਲਾਂਚਿੰਗ ਇਸਰੋ ਅਤੇ ਭਾਰਤ ਲਈ ਇਕ ਹੋਰ ਸ਼ਾਨਦਾਰ ਪ੍ਰਾਪਤੀ ਹੈ। ਇਸਰੋ ਨੂੰ ਇਕ ਵਾਰ ਫਿਰ ਸਲਾਮ ਕਰਦੇ ਹੋਏ, ਇਸ ਦੀ ਨਿਰੰਤਰਤਾ ਨੂੰ ਸਮਝਣ ਲਈ 'ਆਦਿਤਿਆL1' ਦੀ ਹਾਲ ਦੀ ਟਾਈਮਲਾਈਨ ਨੂੰ ਯਾਦ ਕਰਨਾ ਸਹੀ ਹੋਵੇਗਾ।
ਇਹ ਵੀ ਪੜ੍ਹੋ- ਹੁਣ ਇਸਰੋ ਨੇ ਸੂਰਜ 'ਤੇ 'ਜਿੱਤ' ਵੱਲ ਪੁੱਟਿਆ ਪਹਿਲਾ ਕਦਮ, ਆਦਿਤਿਆL1 ਮਿਸ਼ਨ ਸਫ਼ਲਤਾਪੂਰਵਕ ਲਾਂਚ
ਰਮੇਸ਼ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ 2006 ਵਿੱਚ, 'ਐਸਟ੍ਰੋਨੋਮੀਕਲ ਸੋਸਾਇਟੀ ਆਫ਼ ਇੰਡੀਆ' ਅਤੇ 'ਇੰਡੀਅਨ ਅਕੈਡਮੀ ਆਫ਼ ਸਾਇੰਸਿਜ਼' ਦੇ ਵਿਗਿਆਨੀਆਂ ਨੇ ਇਕ ਯੰਤਰ ਨਾਲ ਇਕ ਸੂਰਜੀ ਨਿਗਰਾਨ ਦੀ ਧਾਰਨਾ ਦਾ ਪ੍ਰਸਤਾਵ ਰੱਖਿਆ ਸੀ। ਮਾਰਚ 2008 'ਚ ਵਿਗਿਆਨੀਆਂ ਨੇ ਇਸ ਪ੍ਰਸਤਾਵ ਨੂੰ ਇਸਰੋ ਨਾਲ ਸਾਂਝਾ ਕੀਤਾ ਸੀ। ਰਮੇਸ਼ ਮੁਤਾਬਕ ਦਸੰਬਰ 2009 'ਚ ਇਸਰੋ ਨੇ ਆਦਿਤਿਆ-1 ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ। ਅਪ੍ਰੈਲ 2013 ਵਿਚ ਸਾਬਕਾ ਚੇਅਰਮੈਨ ਯੂ.ਆਰ ਰਾਓ ਦੇ ਦਖਲ ਤੋਂ ਬਾਅਦ ਇਸਰੋ ਨੇ ਇਕ ਮੌਕੇ ਬਾਰੇ ਘੋਸ਼ਣਾ ਕੀਤੀ, ਜਿਸ ਵਿਚ ਵਿਗਿਆਨਕ ਭਾਈਚਾਰਾ ਤੋਂ ਵੱਧ ਵਿਗਿਆਨਕ ਯੰਤਰਾਂ ਦੇ ਪ੍ਰਸਤਾਵਾਂ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੂਨ 2013: ਇਸਰੋ ਨੇ ਪ੍ਰਾਪਤ ਵਿਗਿਆਨਕ ਪ੍ਰਸਤਾਵਾਂ ਦੀ ਸਮੀਖਿਆ ਕੀਤੀ। ਜੁਲਾਈ 2013 'ਚ ਇਸਰੋ ਨੇ ਆਦਿਤਿਆ-1 ਮਿਸ਼ਨ ਲਈ ਸੱਤ ਪੇਲੋਡਸ ਦੀ ਚੋਣ ਕੀਤੀ। ਇਸ ਮਿਸ਼ਨ ਨੂੰ ਹੁਣ ਆਦਿਤਿਆ ਐਲ1 ਮਿਸ਼ਨ ਦਾ ਨਾਮ ਦਿੱਤਾ ਗਿਆ ਹੈ। ਨਵੰਬਰ 2015 ਵਿਚ ਇਸਰੋ ਨੇ ਰਸਮੀ ਤੌਰ 'ਤੇ ਆਦਿਤਿਆ-ਐਲ1 ਨੂੰ ਹਰੀ ਝੰਡੀ ਦਿੱਤੀ।
ਇਹ ਵੀ ਪੜ੍ਹੋ- ਭਾਰਤ ਦੇ ਸੂਰਜ ਮਿਸ਼ਨ 'ਆਦਿਤਿਆ L1' ਕੀ ਪਤਾ ਕਰੇਗਾ, ਸੂਰਜ ਦੇ ਕਿੰਨਾ ਨੇੜੇ ਜਾਵੇਗਾ, ਪੜ੍ਹੋ ਹਰ ਜਾਣਕਾਰੀ
ਦੱਸਣਯੋਗ ਹੈ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਆਪਣਾ ਪਹਿਲਾਂ ਸੂਰਜ ਮਿਸ਼ਨ ਆਦਿਤਿਆL1 ਦੀ ਸਫ਼ਲਤਾਪੂਰਵਕ ਲਾਂਚਿੰਗ ਕਰ ਦਿੱਤੀ ਹੈ। ਇਸ ਮਿਸ਼ਨ ਨੂੰ ਅੱਜ ਯਾਨੀ ਕਿ 2 ਸਤੰਬਰ ਨੂੰ ਦੁਪਹਿਰ ਠੀਕ 11 ਵਜੇ ਕੇ 50 ਮਿੰਟ 'ਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਭਾਰਤ ਦੇ ਇਸ ਪਹਿਲੇ ਸੌਰ ਮਿਸ਼ਨ ਤੋਂ ਇਸਰੋ ਸੂਰਜ ਦਾ ਅਧਿਐਨ ਕਰੇਗਾ। ਇਹ ਮਿਸ਼ਨ ਸੂਰਜ 'ਤੇ ਹੋ ਰਹੀਆਂ ਵੱਖ-ਵੱਖ ਘਟਨਾਵਾਂ ਦਾ ਅਧਿਐਨ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8