ਕਾਂਗਰਸ ਨੇ ਜੰਮੂ-ਕਸ਼ਮੀਰ ''ਚ ਹਾਈ ਸਪੀਡ ਇੰਟਰਨੈੱਟ ਸੇਵਾ ਬਹਾਲ ਕਰਣ ਦੀ ਕੀਤੀ ਮੰਗ

07/28/2020 2:49:20 AM

ਜੰਮੂ - ਜੰਮੂ-ਕਸ਼ਮੀਰ ਕਾਂਗਰਸ ਦੇ ਪ੍ਰਧਾਨ ਜੀ.ਏ. ਮੀਰ ਨੇ ਹਾਈ ਸਪੀਡ ਵਾਲੀ ਇੰਟਰਨੈੱਟ ਸੇਵਾ (4ਜੀ)  ਬਹਾਲ ਕਰਣ ਅਤੇ ਸਥਾਈ ਨਿਵਾਸ ਪ੍ਰਮਾਣ ਪੱਤਰ ਨੂੰ ਨਿਵਾਸ ਦਸਤਾਵੇਜ਼ ਦੇ ਰੂਪ 'ਚ ਮਾਨਤਾ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ਦੀ ਵੱਧ ਦੀ ਗਿਣਤੀ ਤੋਂ ਨਜਿੱਠਣ ਦੇ ਉਪਰਾਲਿਆਂ ਨੂੰ ਅਤੇ ਮਜ਼ਬੂਤ ਕਰਣ ਦੀ ਵੀ ਮੰਗ ਕੀਤੀ। ਪਾਰਟੀ ਦੀ ਬੈਠਕ ਤੋਂ ਬਾਅਦ ਮੀਰ ਨੇ ਕਿਹਾ, ਸਰਕਾਰ ਨੂੰ 4ਜੀ ਇੰਟਰਨੈੱਟ ਸੇਵਾ ਨਾਲ ਜੁੜੇ ਆਪਣੇ ਫੈਸਲੇ ਦੀ ਸਮੀਖਿਆ ਕਰਣੀ ਚਾਹੀਦੀ ਹੈ ਅਤੇ ਇਸ ਨੂੰ ਤੱਤਕਾਲ ਬਹਾਲ ਕਰਣਾ ਚਾਹੀਦਾ ਹੈ, ਤਾਂ ਕਿ ਸਾਰੇ ਅਤਿ ਜ਼ਰੂਰੀ ਅਤੇ ਜ਼ਰੂਰੀ ਦਸਤਾਵੇਜ਼ਾਂ ਨਾਲ ਸਬੰਧਤ ਪ੍ਰਕਿਰਿਆਵਾਂ ਆਨਲਾਈਨ ਕੀਤੀਆਂ ਜਾ ਸਕਣ, ਜਿਸ ਨਾਲ ਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਸਾਮਾਜਕ ਦੂਰੀ ਬਣਾਏ ਰੱਖੀ ਜਾ ਸਕੇ।


Inder Prajapati

Content Editor

Related News