ਪੱਛਮੀ ਬੰਗਾਲ ''ਚ ਖੁੱਲ੍ਹਿਆ ਕਾਂਗਰਸ ਦਾ ਖਾਤਾ, ਸਾਗਰਦਿਘੀ ਜ਼ਿਮਨੀ ਚੋਣ ''ਚ ਮਿਲੀ ਜਿੱਤ

Thursday, Mar 02, 2023 - 08:49 PM (IST)

ਪੱਛਮੀ ਬੰਗਾਲ ''ਚ ਖੁੱਲ੍ਹਿਆ ਕਾਂਗਰਸ ਦਾ ਖਾਤਾ, ਸਾਗਰਦਿਘੀ ਜ਼ਿਮਨੀ ਚੋਣ ''ਚ ਮਿਲੀ ਜਿੱਤ

ਨੈਸ਼ਨਲ ਡੈਸਕ: ਪੱਛਮੀ ਬੰਗਾਲ ਦੀ ਸਾਗਰਦਿਘੀ ਵਿਧਾਨਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਬਾਇਰਨ ਵਿਸ਼ਵਾਸ ਨੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨੂੰ 22,980 ਸੀਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਉਹ ਮੌਜੂਦਾ ਵਿਧਾਨਸਭਾ ਲਈ ਚੁਣੇ ਜਾਣ ਵਾਲੇ ਕਾਂਗਰਸ ਦੇ ਪਹਿਲੇ ਵਿਧਾਇਕ ਬਣ ਗਏ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਚੋਣ-ਗਿਣਤੀ ਦੇ 16 ਗੇੜ ਪੂਰੇ ਹੋਣ ਤੋਂ ਬਾਅਦ ਸਮਰਥਿਤ ਵਿਸ਼ਵਾਸ ਨੂੰ 87,667 ਵੋਟਾਂ ਮਿਲੀਆਂ।

ਇਹ ਖ਼ਬਰ ਵੀ ਪੜ੍ਹੋ - ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਪਤੀ-ਪਤਨੀ ਦੀ ਲੜਾਈ ਬਣੀ ਪਰਿਵਾਰ ਦੇ 7 ਜੀਆਂ ਦੀ ਮੌਤ ਦੀ ਵਜ੍ਹਾ

ਉੱਧਰ, ਟੀ.ਐੱਮ.ਸੀ. ਦੇ ਉਮੀਦਵਾਰ ਦੇਵਾਸ਼ੀਸ਼ ਬੈਨਰਜੀ ਨੂੰ 64,681 ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਲੀਪ ਸਾਹਾ ਨੂੰ 25,815 ਵੋਟਾਂ ਪਈਆਂ। ਪਿਛਲੇ ਸਾਲ ਦਿਸੰਬਰ ਵਿਚ ਸੂਬੇ ਦੇ ਮੰਤਰੀ ਸੁਬ੍ਰਤ ਸਾਹਾ ਦੇ ਦੇਹਾਂਤ ਤੋਂ ਬਾਅਦ ਇਸ ਸੀਟ 'ਤੇ ਜ਼ਿਮਨੀ ਚੋਣ ਕਰਵਾਈ ਗਈ। ਸੂਬਾ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਦੇ ਰਿਹਾਇਸ਼ੀ ਇਲਾਕੇ ਮੁਰਸ਼ੀਦਾਬਾਦ ਦੇ ਅਧੀਨ ਆਉਣ ਕਾਰਨ ਇਸ ਸੀਟ 'ਤੇ ਜ਼ਿਮਨੀ ਚੋਣ ਨੂੰ ਮਾਣ ਦੀ ਲੜਾਈ ਵਜੋਂ ਦੇਖਿਆ ਜਾ ਰਿਹਾ ਸੀ। ਪੱਛਮੀ ਬੰਗਾਲ ਵਿਚ ਸਾਲ 2021 ਵਿਚ ਹੋਈਆਂ ਵਿਧਾਨਸਭਾ ਚੋਣਾਂ 'ਚ ਕਾਂਗਰਸ ਅਤੇ ਵਾਮ ਮੋਰਚਾ ਦਾ ਖਾਤਾ ਵੀ ਨਹੀਂ ਸੀ ਖੁੱਲ੍ਹ ਸਕਿਆ।

ਇਹ ਖ਼ਬਰ ਵੀ ਪੜ੍ਹੋ - ਇਸ ਸੂਬੇ 'ਚ ਬਣਾਏ ਜਾਣਗੇ 3 ਹਜ਼ਾਰ ਮੰਦਰ, ਸਰਕਾਰ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਉਪਰਾਲਾ

PunjabKesari

ਅਜ਼ਾਦੀ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਸੀ। ਇਸ ਵਿਚਾਲੇ, ਸਾਗਰਦਿਘੀ ਸੀਟ 'ਤੇ ਕਾਂਗਰਸੀ ਉਮੀਦਵਾਰ ਦੀ ਜਿੱਤ 'ਤੇ ਮਾਕਪਾ ਦੇ ਸੂਬਾ ਸਕੱਤਰ ਮੁਹੰਮਦ ਸਲੀਮ ਨੇ ਭਾਜਪਾ ਵਿਰੋਧੀ ਤੇ ਟੀ.ਐੱਮ.ਸੀ. ਵਿਰੋਧੀ ਤਾਕਤਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਮਾਕਪਾ ਦੀ ਅਗਵਾਈ ਵਾਲੇ ਵਾਮ ਮੋਰਚਾ ਤੇ ਕਾਂਗਰਸ ਨੇ ਇਹ ਯਕੀਨੀ ਬਣਾਉਣ ਲਈ ਹੱਥ ਮਿਲਾਇਆ ਕਿ ਭਾਜਪਾ ਵਿਰੋਧੀ ਤੇ ਟੀਐੱਮਸੀ ਵਿਰੋਧੀ ਵੋਟਾਂ ਵੰਡੀਆਂ ਨਾ ਜਾਣ। ਉਨ੍ਹਾਂ ਨੇ ਦਾਅਵਾ ਕੀਤਾ, "ਸੂਬੇ ਦੀ ਜਨਤਾ ਭ੍ਰਿਸ਼ਟਾਚਾਰ ਤੇ ਅਪਰਾਧੀਆਂ ਤੋਂ ਛੁਟਕਾਰਾ ਚਾਹੁੰਦੀ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News