ਕਾਂਗਰਸ-ਭਾਜਪਾ ਦੀ ਸੂਚੀ ਅਜੇ ਜਾਰੀ ਨਹੀਂ, ਨਾਮਜ਼ਦ ਭਰਨ ''ਚ ਪਹੁੰਚ ਗਏ ਨੇਤਾ
Tuesday, Oct 17, 2017 - 01:56 PM (IST)

ਮੰਡੀ— ਕਾਂਗਰਸ ਅਤੇ ਭਾਜਪਾ ਦੋਵੇਂ ਹੀ ਪਾਰਟੀਆਂ ਦੀ ਰਸਮੀ ਸੂਚੀ ਅਜੇ ਤੱਕ ਜਾਰੀ ਨਹੀਂ ਹੈ ਪਰ ਨਾਮਜ਼ਦ ਭਰਨ ਲਈ ਨੇਤਾਵਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਧਰਮਪੁਰ ਤੋਂ ਭਾਜਪਾ ਦੇ ਨੇਤਾ ਮਹਿੰਦਰ ਸਿੰਘ ਠਾਕੁਰ ਨੇ ਸਭ ਤੋਂ ਪਹਿਲਾਂ ਪਰਚਾ ਭਰ ਦਿੱਤਾ ਹੈ। ਆਪਣੇ ਸਮਰਥਕਾਂ ਨਾਲ ਰੈਲੀ ਕੱਢਦੇ ਹੋਏ ਨਾਮਜ਼ਦ ਦਾਖਲ ਕਰਨ ਪਹੁੰਚੇ।
ਬਿਲਾਸਪੁਰ ਜ਼ਿਲਾ ਦੀ ਨੈਨਾ ਦੇਵੀ ਸੀਟ ਤੋਂ ਕਾਂਗਰਸ ਨੇਤਾ ਰਾਮਲਾਲ ਠਾਕੁਰ ਨੇ ਵੀ ਆਪਣਾ ਪਰਚਾ ਭਰਿਆ ਹੈ। ਸਭ ਤੋਂ ਪਹਿਲਾਂ ਰਾਮਲਾਲ ਠਾਕੁਰ ਨੇ ਨੈਨਾ ਦੇਵੀ ਮੰਦਿਰ 'ਚ ਜਾ ਕੇ ਮਾਂ ਦਾ ਅਸ਼ੀਰਵਾਦ ਲਿਆ ਅਤੇ ਬਾਅਦ 'ਚ ਉਸ ਨੇ ਪੂਰੇ ਦਲ-ਬਲ ਨਾਲ ਨਾਮਜ਼ਦ ਲਈ ਪਹੁੰਚੇ। ਸੂਤਰਾਂ ਮੁਤਾਬਕ ਕਾਂਗਰਸ ਭਾਜਪਾ ਨੇ ਅਜਿਹੇ ਉਮੀਦਵਾਰਾਂ ਨੂੰ ਪਹਿਲਾਂ ਹੀ ਸੂਚਨਾ ਦੇ ਦਿੱਤੀ ਹੈ, ਜਿਨ੍ਹਾਂ ਟਿਕਟ ਤੈਅ ਹਨ।