ਕਾਂਗਰਸ ਨੇ ਸਰਕਾਰ ਤੋਂ ਪੁੱਛੇ 9 ਸਵਾਲ, ਪ੍ਰਧਾਨ ਮੰਤਰੀ ਤੋਂ ਕੀਤੀ ਮੁਆਫ਼ੀ ਦੀ ਮੰਗ

Friday, May 26, 2023 - 03:23 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਸ਼ੁੱਕਰਵਾਰ ਨੂੰ ਮਹਿੰਗਾਈ, ਬੇਰੁਜ਼ਗਾਰੀ ਅਤੇ ਕੁਝ ਹੋਰ ਵਿਸ਼ਿਆਂ 'ਤੇ ਉਸ ਤੋਂ 9 ਸਵਾਲ ਪੁੱਛੇ ਅਤੇ ਕਿਹਾ ਕਿ 'ਪ੍ਰਧਾਨ ਮੰਤਰੀ ਨੇ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਕੇ ਦੇਸ਼ ਨਾਲ ਜੋ ਧੋਖਾ ਕੀਤਾ ਹੈ' ਉਸ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਮੁੱਖ ਵਿਰੋਧਈ ਦਲ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਜੋ ਵਾਅਦੇ ਕੀਤੇ ਸਨ, ਉਹ ਕਾਲਪਨਿਕ ਸਨ ਅਤੇ ਕੋਈ ਵਾਅਦਾ ਪੂਰਾ ਨਹੀਂ ਹੋਇਆ। ਕਾਂਗਰਸ ਨੇ '9 ਸਵਾਲ' ਵਿਸ਼ੇ ਨਾਲ ਇਕ ਕਿਤਾਬ ਵੀ ਜਾਰੀ ਕੀਤੀ ਅਤੇ ਕਿਹਾ ਕਿ 26 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਮੁਆਫ਼ੀ ਦਿਵਸ' ਵਜੋਂ ਮਨਾਉਣਾ ਚਾਹੀਦਾ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ,''9 ਸਾਲ ਬਾਅਦ ਅੱਜ ਕਾਂਗਰਸ 9 ਸਵਾਲ ਪੁੱਛ ਰਹੀ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਅਤੇ ਬੇਰੁਜ਼ਗਾਰੀ ਆਸਮਾਨ ਛੂਹ ਰਹੀ ਹੈ? ਆਰਥਿਕ ਅਸਮਾਨਤਾ ਕਿਉਂ ਵੱਧ ਰਹੀ ਹੈ? ਅਜਿਹਾ ਕਿਉਂ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਿਉਂ ਨਹੀਂ ਹੋਈ, ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਿਉਂ ਨਹੀਂ ਹੋਏ, ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਕਿਉਂ ਨਹੀਂ ਦਿੱਤੀ ਗਈ?''

PunjabKesari

ਰਮੇਸ਼ ਨੇ ਇਹ ਵੀ ਪੁੱਛਿਆ,''ਅਡਾਨੀ ਨੂੰ ਫ਼ਾਇਦਾ ਪਹੁੰਚਾਉਣ ਲਈ, ਐੱਸ.ਬੀ.ਆਈ. ਅਤੇ ਐੱਲ.ਆਈ.ਸੀ. 'ਚ ਜਮ੍ਹਾ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਦਾ ਕਿਉਂ ਇਸ ਸਮੂਹ 'ਚ ਨਿਵੇਸ਼ ਕੀਤਾ ਗਿਆ, ਅਡਾਨੀ ਸਮੂਹ ਦੀਆਂ ਫਰਜ਼ੀ ਕੰਪਨੀਆਂ 'ਚ ਜਮ੍ਹਾ 20 ਹਜ਼ਾਰ ਕਰੋੜ ਰੁਪਏ ਕਿਸ ਦੇ ਹਨ?'' ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਜੀ, ਤੁਸੀਂ ਚੀਨ ਨੂੰ ਲਾਲ ਅੱਖ ਦਿਖਾਉਣ ਦੀ ਗੱਲ ਕਰਨ ਦੇ ਬਾਵਜੂਦ ਚੀਨ ਨੂੰ ਕਲੀਨ ਚਿੱਟ ਕਿਉਂ ਦਿੱਤੀ? ਚੋਣ ਫ਼ਾਇਦੇ ਲਈ, ਰਾਜਨੀਤਕ ਫ਼ਾਇਦੇ ਲਈ ਚੁੱਪ ਰਹਿੰਦੇ ਹਨ, ਜਾਤੀ ਆਧਾਰਤ ਜਨਗਣਨਾ 'ਤੇ ਚੁੱਪ ਕਿਉਂ ਹਨ?'' ਕਾਂਗਰਸ ਜਨਰਲ ਸਕੱਤਰ ਨੇ ਸਵਾਲ ਕੀਤਾ,''ਅਜਿਹਾ ਕਿਉਂ ਹੈ ਕਿ ਵਿਰੋਧੀ ਨੇਤਾਵਾਂ ਖ਼ਿਲਾਫ਼ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਵਿਰੋਧੀ ਧਿਰ ਸ਼ਾਸਿਤ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?'' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਸਵਾਲਾਂ 'ਤੇ ਚੁੱਪ ਤੋੜਨੀ ਚਾਹੀਦੀ ਹੈ।


DIsha

Content Editor

Related News