ਕੇਸੀ ਵੇਣੂਗੋਪਾਲ ਦਾ ਵੱਡਾ ਬਿਆਨ, 'ਕਾਂਗਰਸ ਇਕੱਲੀ ਮੋਦੀ ਸਰਕਾਰ ਨਾਲ ਨਹੀਂ ਲੜ ਸਕਦੀ'

Monday, Feb 20, 2023 - 12:52 PM (IST)

ਕੇਸੀ ਵੇਣੂਗੋਪਾਲ ਦਾ ਵੱਡਾ ਬਿਆਨ, 'ਕਾਂਗਰਸ ਇਕੱਲੀ ਮੋਦੀ ਸਰਕਾਰ ਨਾਲ ਨਹੀਂ ਲੜ ਸਕਦੀ'

ਨਵੀਂ ਦਿੱਲੀ (ਏਜੰਸੀ)- ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸੋਮਵਾਰ ਨੂੰ ਵਿਰੋਧੀ ਏਕਤਾ ਦੀ ਜ਼ਰੂਰਤ 'ਤੇ ਵਿਚਾਰ ਕਰਦੇ ਹੋਏ ਕਿਹਾ ਕਿ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਸਰਕਾਰ ਨਾਲ ਇਕੱਲੇ ਨਹੀਂ ਲੜ ਸਕਦੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਜਪਾ ਵਿਰੋਧੀ ਵੋਟਾਂ ਦੇ ਵੰਡਣ ਦੇ ਸੰਭਾਵਨਾ ਨੂੰ ਘੱਟ ਕਰਨ ਲਈ ਵਿਰੋਧੀ ਦਲਾਂ ਦੀ ਏਕਤਾ ਇਕ ਜ਼ਰੂਰੀ ਮਾਪਦੰਡ ਹੈ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ,''ਕਾਂਗਰਸ ਵਿਰੋਧੀ ਏਕਤਾ ਬਾਰੇ ਸਮਾਨ ਰੂਪ ਨਾਲ ਚਿੰਤਤ ਹੈ। ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਨੇ ਕਈ ਮੌਕਿਆਂ 'ਤੇ ਸਹੀ ਕਿਹਾ ਹੈ ਕਿ ਮੌਜੂਦਾ ਸਥਿਤੀ 'ਚ ਕਾਂਗਰਸ ਇਕੱਲੇ ਇਸ ਸਰਕਾਰ ਨਾਲ ਨਹੀਂ ਲੜ ਸਕਦੀ। ਕਾਂਗਰਸ ਕਿਸੇ ਵੀ ਸਮੇਂ ਲੜੇਗੀ। ਸਾਨੂੰ ਇਸ ਅਲੋਕਤੰਤਰੀ, ਤਾਨਾਸ਼ਾਹ ਸਰਕਾਰ ਖ਼ਿਲਾਫ਼ ਲੜਨ ਲਈ ਵਿਰੋਧੀ ਏਕਤਾ ਦੀ ਜ਼ਰੂਰਤ ਹੈ।'' 

ਇਹ ਵੀ ਪੜ੍ਹੋ : ਬੱਚੇ ਨੂੰ ਜਨਮ ਦੇਣ ਦੇ 3 ਘੰਟਿਆਂ ਬਾਅਦ ਪ੍ਰੀਖਿਆ ਦੇਣ ਪਹੁੰਚੀ ਮਾਂ, ਬਣਿਆ ਚਰਚਾ ਦਾ ਵਿਸ਼ਾ

ਉਨ੍ਹਾਂ ਕਿਹਾ,''ਕਾਂਗਰਸ ਇਸ ਲਈ ਬਹੁਤ ਉਤਸੁਕ ਹੈ। ਪਿਛਲਾ ਸੰਸਦ ਸੈਸ਼ਨ ਇਕ ਉਦਾਹਰਣ ਸੀ। ਖੜਗੇ ਨੇ ਪਹਿਲ ਕੀਤੀ ਅਤੇ ਅਡਾਨੀ ਮੁੱਦੇ 'ਤੇ ਸੰਸਦ 'ਚ ਇਕ ਆਵਾਜ਼ ਰੱਖਣ ਲਈ ਵਿਰੋਧੀ ਧਿਰ ਦੀ ਬੈਠਕ ਬੁਲਾਈ। ਮੋਟੇ ਤੌਰ 'ਤੇ ਅਸੀਂ ਸੋਚ ਰਹੇ ਹਾਂ ਕਿ ਸਾਨੂੰ ਭਾਜਪਾ ਖ਼ਿਲਾਫ਼ ਜਾਣਾ ਚਾਹੀਦਾ। ਸਾਨੂੰ ਭਾਜਪਾ ਵਿਰੋਧੀ ਵੋਟਾਂ ਨੂੰ ਵੰਡਣ ਦਾ ਮੌਕਾ ਨਹੀਂ ਦੇਣਾ ਚਾਹੀਦਾ।'' ਕਾਂਗਰਸ ਨੇਤਾ ਨੇ ਕਿਹਾ ਕਿ ਕਾਂਗਰਸ ਨੇ ਦੇਸ਼ 'ਚ ਐਮਰਜੈਂਸੀ ਵਰਗੀ ਸਥਿਤੀ ਦਾ ਦੋਸ਼ ਲਗਾਉਂਦੇ ਹੋਏ ਤਾਨਾਸ਼ਾਹ ਸਰਕਾਰ ਖ਼ਿਲਾਫ਼ ਲੜਾਈ ਦਾ ਸਭ ਤੋਂ ਵੱਡਾ ਕੰਮ ਆਪਣੇ ਹੱਥ 'ਚ ਲੈ ਲਿਆ ਹੈ। ਉਨ੍ਹਾਂ ਕਿਹਾ,''ਅੱਜ ਦੇਸ਼ ਦੇ ਹਾਲਾਤ ਸਾਰੇ ਜਾਣਦੇ ਹਨ। ਅੱਜ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਤਾਨਾਸ਼ਾਹੀ ਕਰ ਰਹੀ ਹੈ। ਦੇਸ਼ 'ਚ ਅਣਐਲਾਨੀ ਐਮਰਜੈਂਸੀ ਵਰਗੀ ਸਥਿਤੀ ਹੈ। ਇਸ ਤਾਨਾਸ਼ਾਹੀ ਸਰਕਾਰ ਖ਼ਿਲਾਫ਼ ਲੜਨਾ ਵਿਰੋਧੀ ਧਿਰ, ਖ਼ਾਸ ਕਰ ਕੇ ਕਾਂਗਰਸ ਪਾਰਟੀ ਲਈ ਸਭ ਤੋਂ ਵੱਡਾ ਕੰਮ ਹੈ।'' ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਤਾਨਾਸ਼ਾਹੀ ਨੀਤੀਆਂ 'ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਕਾਰਨ ਕੈਡਰ ਨੂੰ ਨਵੀਂ ਊਰਜਾ ਮਿਲੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News