ਖੇਤੀਬਾੜੀ ਬਿੱਲਾਂ ਵਿਰੁੱਧ ਕਾਂਗਰਸ ਦੀ ਸੋਸ਼ਲ ਮੀਡੀਆ ਮੁਹਿੰਮ, ਰਾਹੁਲ ਬੋਲੇ- ਸਾਰੇ ਮਿਲ ਕੇ ਆਵਾਜ਼ ਚੁੱਕਣ
Saturday, Sep 26, 2020 - 12:45 PM (IST)
ਨਵੀਂ ਦਿੱਲੀ- ਕਾਂਗਰਸ ਨੇ ਖੇਤੀਬਾੜੀ ਸੰਬੰਧੀ ਬਿੱਲਾਂ ਵਿਰੁੱਧ ਸ਼ੀਵਾਰ ਨੂੰ ਸੋਸ਼ਲ ਮੀਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ ਇਸ ਨਾਲ ਜੁੜਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨਾਂ 'ਤੇ ਹੋ ਰਹੇ ਅੱਤਿਆਚਾਰ ਵਿਰੁੱਧ ਸਾਰਿਆਂ ਨੂੰ ਮਿਲ ਕੇ ਆਵਾਜ਼ ਚੁੱਕਣੀ ਚਾਹੀਦੀ ਹੈ। ਪਾਰਟੀ ਨੇ ਖੇਤੀਬਾੜੀ ਸੰਬੰਧੀ ਬਿੱਲਾਂ ਵਿਰੋਧੀ 'ਚ 'ਸਪੀਕ ਅਪ ਫਾਰ ਫਾਰਮਜ਼' ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਦੇ ਅਧੀਨ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਵੀਡੀਓ ਜਾਰੀ ਕਰ ਕੇ ਇਨ੍ਹਾਂ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਰਾਹੁਲ ਨੇ ਟਵੀਟ ਕੀਤਾ,''ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਅਤੇ ਸੋਸ਼ਣ ਵਿਰੁੱਧ, ਆਓ ਨਾਲ ਮਿਲ ਕੇ ਆਵਾਜ਼ ਚੁੱਕੀਏ। ਆਪਣੇ ਵੀਡੀਓ ਦੇ ਮਾਧਿਅਮ ਨਾਲ ਇਸ ਮੁਹਿੰਮ ਨਾਲ ਜੁੜੀਏ।''
मोदी सरकार द्वारा किसानों पर किए जा रहे अत्याचार और शोषण के ख़िलाफ़, आइये साथ मिलकर आवाज़ उठाएँ।
— Rahul Gandhi (@RahulGandhi) September 26, 2020
अपने वीडियो के माध्यम से #SpeakUpForFarmers campaign से जुड़िए। pic.twitter.com/WyMfcVb1iP
ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕਿਹਾ ਕਿ ਖੇਤੀਬਾੜੀ ਉਪਜ ਮਾਰਕੀਟਿੰਗ (ਏ.ਪੀ.ਐੱਮ.ਸੀ.) ਕਾਨੂੰਨ ਅੱਜ ਕਿਸਾਨਾਂ ਦੇ ਵੱਡੇ ਤਬਕੇ ਲਈ ਇਕ ਸੁਰੱਖਿਆ ਹੈ। ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਮੁੱਲ ਤੈਅ ਦਾ ਇਕ ਇਕ ਸੰਕੇਤ ਹੈ, ਜਿਸ ਦੇ ਆਧਾਰ 'ਤੇ ਬਜ਼ਾਰ ਕੀਮਤਾਂ ਤੈਅ ਕਰਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਬਿੱਲ ਐੱਮ.ਐੱਸ.ਪੀ. ਦੇ ਇਸ ਮਹੱਤਵ ਨੂੰ ਖਤਮ ਕਰ ਦੇਣਗੇ ਅਤੇ ਏ.ਪੀ.ਐੱਮ.ਸੀ. ਕਾਨੂੰਨ ਵੀ ਬੇਅਸਰ ਹੋ ਜਾਵੇਗਾ।