ਕਾਂਗਰਸ ਦਿੱਲੀ ''ਚ ਨਹੀਂ ਕਰੇਗੀ ''ਆਪ'' ਨਾਲ ਗਠਜੋੜ
Friday, Sep 28, 2018 - 03:12 PM (IST)

ਨਵੀਂ ਦਿੱਲੀ (ਇੰਟ.) : ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੁੱਖ ਬੁਲਾਰਨ ਸ਼ਰਮਿਸ਼ਠਾ ਮੁਖਰਜੀ ਅਤੇ ਸੀਨੀਅਰ ਨੇਤਾ ਸ਼੍ਰੀ ਚਤਰ ਸਿੰਘ ਨੇ ਅੱਜ ਦੁਹਰਾਇਆ ਕਿ 2019 ਦੀਆਂ ਸੰਸਦੀ ਚੋਣਾਂ 'ਚ ਕਾਂਗਰਸ ਪਾਰਟੀ ਦਿੱਲੀ 'ਚ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਚੋਣ ਸਮਝੌਤਾ ਨਹੀਂ ਕਰੇਗੀ। ਦਿੱਲੀ ਵਿਧਾਨ ਸਭਾ ਦੇ ਪ੍ਰਧਾਨ ਰਾਮ ਨਿਵਾਸ ਗੋਇਲ ਵੱਲੋਂ ਪੁਰਾਣਾ ਸਕੱਤਰੇਤ 'ਚ ਇਕ ਪ੍ਰੋਗਰਾਮ 'ਚ ਦਿੱਤੇ ਗਏ ਬਿਆਨ,'ਜਿਸ 'ਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ 'ਚ ਦਿੱਲੀ 'ਚ ਸਮਝੌਤਾ ਕਰੇਗੀ', 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਰਮਿਸ਼ਠਾ ਮੁਖਰਜੀ ਤੇ ਚਤਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਫੈਸਲੇ 'ਤੇ ਕਾਇਮ ਹੈ ਅਤੇ ਕਾਂਗਰਸ ਪਾਰਟੀ 2019 ਦੀਆਂ ਸੰਸਦੀ ਚੋਣਾਂ 'ਚ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮਾਕਨ ਅਤੇ ਦਿੱਲੀ ਇੰਚਾਰਜ ਜਨਰਲ ਸਕੱਤਰ ਪੀ. ਸੀ. ਚਾਕੋ ਨੇ ਕਈ ਮੌਕਿਆਂ 'ਤੇ ਪਹਿਲਾਂ ਵੀ ਕਿਹਾ ਹੈ ਕਿ ਕਾਂਗਰਸ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਚੋਣ ਗਠਜੋੜ ਨਹੀਂ ਕਰੇਗੀ।
ਜ਼ਿਕਰਯੋਗ ਹੈ ਕਿ ਰਾਜੀਵ ਭਵਨ 'ਚ ਜੂਨ 2018 ਨੂੰ ਜ਼ਿਲਾ ਪ੍ਰਧਾਨਾਂ ਦੀ ਬੈਠਕ 'ਚ ਸੂਬਾ ਪ੍ਰਧਾਨ ਅਜੇ ਮਾਕਨ ਨੇ ਇਹ ਕਿਹਾ ਸੀ ਕਿ ਦਿੱਲੀ ਦੇ ਕਾਂਗਰਸ ਵਰਕਰ ਅਤੇ ਨੇਤਾ 'ਆਪ' ਨਾਲ 2019 ਦੀ ਸੰਸਦੀ ਚੋਣ ਲਈ ਕੋਈ ਸਮਝੌਤਾ ਨਹੀਂ ਚਾਹੁੰਦੇ। ਸ਼੍ਰੀ ਮਾਕਨ ਨੇ ਕਿਹਾ ਸੀ ਕਿ 2012-13 ਦੇ ਅੰਨਾ ਹਜ਼ਾਰੇ ਅੰਦੋਲਨ, ਜਿਸ ਨੂੰ ਕਿ ਭਾਜਪਾ ਅਤੇ ਆਰ. ਐੱਸ. ਐੱਸ. ਨੇ ਸਮਰਥਨ ਦਿੱਤਾ ਸੀ, ਵੱਲੋਂ ਕੇਜਰੀਵਾਲ ਨੇ ਨਰਿੰਦਰ ਮੋਦੀ ਵਰਗੇ ਜਨ ਵਿਰੋਧੀ ਵਿਅਕਤੀ ਨੂੰ ਕਾਂਗਰਸ ਪਾਰਟੀ ਖਿਲਾਫ ਖੜ੍ਹਾ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ। ਪੰਜਾਬੀ ਦੀਆਂ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ 'ਚ ਕੁਲ 353 ਸੀਟਾਂ ਚੋਂ ਕਾਂਗਰਸ 331 ਸੀਟਾਂ 'ਤੇ ਜਿੱਤੀ ਹੈ।