ਕਾਂਗਰਸ ਦੇ ਸੀਨੀਅਰ ਆਗੂ ਦਾ ਦਿਹਾਂਤ, 92 ਸਾਲ ਦੀ ਉਮਰ ''ਚ ਲਿਆ ਆਖ਼ਰੀ ਸਾਹ
Tuesday, Aug 04, 2026 - 12:46 PM (IST)
ਮੁੰਬਈ- ਕਾਂਗਰਸ ਦੇ ਸੀਨੀਅਰ ਆਗੂ ਅਤੇ ਬਿਹਾਰ ਤੇ ਤ੍ਰਿਪੁਰਾ ਦੇ ਸਾਬਕਾ ਰਾਜਪਾਲ ਡੀ.ਵਾਈ. ਪਾਟਿਲ ਦਾ ਲੰਬੀ ਬੀਮਾਰੀ ਤੋਂ ਬਾਅਦ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਕੋਲਹਾਪੁਰ ਸਥਿਤ ਉਨ੍ਹਾਂ ਦੇ ਘਰ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਹ 92 ਸਾਲ ਦੇ ਸਨ। ਰਾਜ 'ਚ ਕਈ ਸਿੱਖਿਆ ਸੰਸਥਾਵਾਂ ਦੀ ਸਥਾਪਨਾ ਕਰਵਾ ਚੁੱਕੇ ਸੀਨੀਅਰ ਨੇਤਾ ਦੇ ਪਰਿਵਾਰ 'ਚ ਉਨ੍ਹਾਂ ਦੇ ਬੇਟੇ ਸਤੇਜ ਪਾਟਿਲ, ਸੰਜੇ ਪਾਟਿਲ ਅਤੇ ਅਜਿੰਕਯ ਪਾਟਿਲ ਹਨ। ਸਤੇਜ ਪਾਟਿਲ, ਸਾਬਕਾ ਮੰਤਰੀ ਤੇ ਕਾਂਗਰਸ ਨੇਤਾ ਹਨ।
ਕੋਲਹਾਪੁਰ ਵਾਸੀ ਪਾਟਿਲ ਸਿੱਖਿਆ ਖੇਤਰ 'ਚ ਆਪਣਾ ਧਿਆਨ ਕੇਂਦਰਿਤ ਕਰਨ ਤੋਂ ਪਹਿਲਾਂ 1967 ਤੋਂ 1978 ਤੱਕ ਵਿਧਾਇਕ ਰਹੇ। ਉਨ੍ਹਾਂ ਨੇ 'ਡੀ.ਵਾਈ. ਪਾਟਿਲ ਯੂਨੀਵਰਿਸਟੀ' ਦੀ ਸਥਾਪਨਾ ਕੀਤੀ, ਜੋ ਮੈਡੀਕਲ, ਇੰਜੀਨੀਅਰਿੰਗ ਅਤੇ ਕਈ ਹੋਰ ਵਿਸ਼ਿਆਂ 'ਚ ਪਾਠਕ੍ਰਮ ਸੰਚਾਲਿਤ ਕਰਦਾ ਹੈ। ਪਦਮ ਸ਼੍ਰੀ ਨਾਲ ਸਨਮਾਨਤ ਪਾਟਿਲ ਨੇ ਤ੍ਰਿਪੁਰਾ ਅਤੇ ਬਿਹਾਰ ਦੇ ਰਾਜਪਾਲ ਵਜੋਂ ਸੇਵਾਵਾਂ ਦਿੱਤੀਆਂ ਸਨ ਅਤੇ ਉਨ੍ਹਾਂ ਕੋਲ ਪੱਛਮੀ ਬੰਗਾਲ ਦੇ ਰਾਜਪਾਲ ਦਾ ਵਾਧੂ ਚਾਰਜ ਵੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
