ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ 63ਵਾਂ ਦਿਨ, ਮਹਾਰਾਸ਼ਟਰ ’ਚ ਸਥਾਨਕ ਲੋਕਾਂ ਨੂੰ ਮਿਲੇ ਰਾਹੁਲ

Wednesday, Nov 09, 2022 - 11:42 AM (IST)

ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ 63ਵਾਂ ਦਿਨ, ਮਹਾਰਾਸ਼ਟਰ ’ਚ ਸਥਾਨਕ ਲੋਕਾਂ ਨੂੰ ਮਿਲੇ ਰਾਹੁਲ

ਨਾਂਦੇੜ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੀ ‘ਭਾਰਤ ਜੋੜੋ ਯਾਤਰਾ’ ਦੇ 63ਵੇਂ ਦਿਨ ਦੀ ਸ਼ੁਰੂਆਤ ਬੁੱਧਵਾਰ ਸਵੇਰੇ ਮਹਾਰਾਸ਼ਟਰ ’ਚ ਨਾਂਦੇੜ ਜ਼ਿਲ੍ਹੇ ਦੇ ਬਿਲੋਲੀ ਤੋਂ ਕੀਤੀ। ਪੈਦਲ ਯਾਤਰਾ ਦੌਰਾਨ ਰਾਹੁਲ ਗਾਂਧੀ ਕੁਝ ਥਾਵਾਂ ’ਤੇ ਰੁੱਕੇ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕੀਤੀ। ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਜਨਰਲ ਕੇ. ਸੀ. ਵੇਣੁਗੋਪਾਲ, ਮਹਾਰਾਸ਼ਟਰ ’ਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਾਨਾ ਪੋਟਲੇ, ਮੁੰਬਈ ਵਿਚ ਪਾਰਟੀ ਦੇ ਸ਼ਹਿਰੀ ਪ੍ਰਧਾਨ ਭਾਈ ਜਗਤਾਪ, ਨਸੀਮ ਖਾਨ, ਵਿਸ਼ਵਜੀਤ ਕਦਮ ਅਤੇ ਹੋਰ ਨੇਤਾ ਵੀ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕਰ ਰਹੇ ਹਨ।

ਇਹ ਵੀ ਪੜ੍ਹੋ- ਰਾਹੁਲ ਮਹਾਰਾਸ਼ਟਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ, ਦੇਸ਼ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

ਰਾਹੁਲ ਗਾਂਧੀ ਨੇ ਯਾਤਰਾ ਦੇ 62ਵੇਂ ਦਿਨ ਨਾਂਦੇੜ ’ਚ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਿਆ ਅਤੇ ਨੋਟਬੰਦੀ, ਬੇਰੁਜ਼ਗਾਰੀ ਅਤੇ ਨਫ਼ਰਤ ਦੀ ਸਿਆਸਤ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਸੀ। ਹਾਲਾਂਕਿ ਮੰਗਲਵਾਰ ਨੂੰ ਸੇਵਾ ਦਲ ਦੇ ਇਕ ਸੀਨੀਅਰ ਅਹੁਦਾ ਅਧਿਕਾਰੀ ਦੀ ਮੌਤ ਹੋਣ ਕਾਰਨ ਯਾਤਰਾ ਦਾ ਮਾਰੌਲ ਕੁਝ ਗ਼ਮਗੀਨ ਰਿਹਾ। 

ਇਹ ਵੀ ਪੜ੍ਹੋ- SC ਦੀ ਦੋ-ਟੁੱਕ; ਸਿੱਖਿਆ ਮੁਨਾਫ਼ਾ ਕਮਾਉਣ ਦਾ ਕਾਰੋਬਾਰ ਨਹੀਂ, ਟਿਊਸ਼ਨ ਫ਼ੀਸ ਹੋਣੀ ਚਾਹੀਦੀ ਸਸਤੀ

ਮਹਾਰਾਸ਼ਟਰ ’ਚ ਭਾਰਤ ਜੋੜੋ ਯਾਤਰਾ ਦਾ ਅੱਜ ਤੀਜਾ ਦਿਨ ਹੈ। ਰਾਹੁਲ ਗਾਂਧੀ ਅਤੇ ਪੈਦਲ ਯਾਤਰਾ ਦੇ ਉਨ੍ਹਾਂ ਦੇ ਤਮਾਮ ਸਾਥੀ ਸੋਮਵਾਰ ਰਾਤ ਗੁਆਂਢੀ ਸੂਬੇ ਤੇਲੰਗਾਨਾ ਤੋਂ ਇੱਥੇ ਪਹੁੰਚੇ ਸਨ। ਦੇਸ਼ ਦੀ ਜਨਤਾ ਤੱਕ ਪਹੁੰਚਣ ਦੀ ਕੋਸ਼ਿਸ਼ ’ਚ ਕਾਂਗਰਸ ‘ਭਾਰਤ ਜੋੜੋ ਯਾਤਰਾ’ ਕੱਢ ਰਹੀ ਹੈ। 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਹੁੰਦੇ ਹੋਏ ਮਹਾਰਾਸ਼ਟਰ ਪਹੁੰਚੀ ਹੈ।


author

Tanu

Content Editor

Related News