ਕਾਂਗਰਸ ਦਾ ਮੋਦੀ ਸਰਕਾਰ ''ਤੇ ਤੰਜ਼- ਚਿੱਠੀ ਨਾਲ ਢਿੱਡ ਨਹੀਂ ਭਰਦਾ, ਖਾਤਿਆਂ ''ਚ ਪੈਸੇ ਭੇਜੋ

05/30/2020 12:14:20 PM

ਦੇਵਰੀਆ (ਵਾਰਤਾ)— ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਗੂ ਤਾਲਾਬੰਦੀ ਕਾਰਨ ਦੇਸ਼ ਦੀ ਆਮ ਜਨਤਾ ਨਾਲ ਗਰੀਬ, ਕਿਸਾਨ, ਮਜ਼ਦੂਰ ਪਰੇਸ਼ਾਨ ਹਨ, ਇਸ ਸਮੇਂ ਦੇਸ਼ ਦੇ ਗਰੀਬਾਂ ਨੂੰ ਚਿੱਠੀ ਨਹੀਂ ਸਗੋਂ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਚਾਹੀਦੇ ਹਨ ਤਾਂ ਕਿ ਉਹ ਆਪਣੀ ਜ਼ਿੰਦਗੀ ਗੁਜ਼ਾਰ ਸਕਣ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਨੇ ਸ਼ਨੀਵਾਰ ਨੂੰ ਵੀਡੀਓ ਜਾਰੀ ਕਰ ਕੇ ਕਿਹਾ ਕਿ ਮਾਣਯੋਗ ਮੋਦੀ ਜੀ ਦੇਸ਼ ਦੀ ਜਨਤਾ ਦੇ ਨਾਮ ਚਿੱਠੀ ਲਿਖਣ ਨਾਲ ਕੰਮ ਨਹੀਂ ਚੱਲਣ ਵਾਲਾ ਹੈ। ਚਿੱਠੀ ਨਾਲ ਢਿੱਡ ਨਹੀਂ ਭਰਦਾ, ਦੇਸ਼ ਦੇ ਹਰ ਗਰੀਬ ਦੇ ਖਾਤੇ ਵਿਚ 10,000 ਰੁਪਏ ਭੇਜੋ।

ਅੱਜ ਸਮੁੱਚਾ ਦੇਸ਼ ਕੋਰੋਨਾ ਨਾਲ ਜੂਝ ਰਿਹਾ ਹੈ। ਕਰੋੜਾਂ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ। ਲੱਖਾਂ ਲੋਕ ਬੀਮਾਰੀ ਹੋ ਚੁੱਕੇ ਹਨ। ਉਦਯੋਗ ਧੰਦੇ ਬੰਦ ਹੋ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਸਰਕਾਰ ਦੇ ਇਕ ਸਾਲ ਪੂਰੇ ਹੋਣ 'ਤੇ ਰਾਸ਼ਟਰ ਦੇ ਨਾਂ ਚਿੱਠੀ ਲਿਖ ਕੇ ਸਰਕਾਰ ਦਾ ਗੁਣਗਾਨ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਗਰੀਬਾਂ ਨੂੰ ਚਿੱਠੀ ਨਹੀਂ ਉਨ੍ਹਾਂ ਦੇ ਖਾਤਿਆਂ ਨੂੰ ਪੈਸੇ ਭੇਜਣ ਦੀ ਲੋੜ ਹੈ। 

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਰੂਪ ਵਿਚ ਆਪਣੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਮੌਕੇ ਦੇਸ਼ ਵਾਸੀਆਂ ਦੇ ਨਾਮ ਖੁੱਲ੍ਹੀ ਚਿੱਠੀ ਵਿਚ ਮੋਦੀ ਨੇ ਕਿਹਾ ਕਿ ਸਾਲ 2019 'ਚ ਦੇਸ਼ ਦੀ ਜਨਤਾ ਨੇ ਸਿਰਫ ਸਰਕਾਰ ਨੂੰ ਜਾਰੀ ਰੱਖਣ ਲਈ ਹੀ ਵੋਟਾਂ ਨਹੀਂ ਪਾਈਆਂ ਸਗੋਂ ਕਿ ਜਨਾਦੇਸ਼ ਦੇਸ਼ ਦੇ ਵੱਡੇ ਸੁਪਨਿਆਂ, ਆਸਾਂ ਅਤੇ ਉਮੀਦਾਂ ਦੀ ਪੂਰਤੀ ਲਈ ਸੀ। ਇਸ ਸਾਲ 'ਚ ਲਏ ਗਏ ਫੈਸਲੇ ਇਨ੍ਹਾਂ ਵੱਡੇ ਸੁਪਨਿਆਂ ਦੀ ਉਡਾਣ ਹੈ।


Tanu

Content Editor

Related News