ਗੁਰੂਗ੍ਰਾਮ : ਖਾਲੀ ਮਕਾਨ ''ਚ ਹਥਿਆਰ ਲੁਕਾ ਕੇ ਰੱਖਣ ਦੀ ਮਿਲੀ ਸੂਚਨਾ

Tuesday, Mar 01, 2022 - 03:59 PM (IST)

ਗੁਰੂਗ੍ਰਾਮ : ਖਾਲੀ ਮਕਾਨ ''ਚ ਹਥਿਆਰ ਲੁਕਾ ਕੇ ਰੱਖਣ ਦੀ ਮਿਲੀ ਸੂਚਨਾ

ਗੁਰੂਗ੍ਰਾਮ (ਭਾਸ਼ਾ)- ਪੁਲਸ ਨੇ ਇੱਥੇ ਸੈਕਟਰ 31 'ਚ ਇਕ ਸੀ.ਐੱਨ.ਜੀ. ਪੈਟਰੋਲ ਪੰਪ ਨੇੜੇ ਇਕ ਖ਼ਾਲੀ ਮਕਾਨ 'ਚ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ-ਬਾਰੂਦ ਲੁਕਾ ਕੇ ਰੱਖੇ ਜਾਣ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਮੰਗਲਵਾਰ ਸਵੇਰੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੈਕਟਰ 31 'ਚ ਹੀ ਇਕ ਦਿਨ ਪਹਿਲਾਂ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਖ਼ਾਲੀ ਪਏ ਮਕਾਨ 'ਚ ਹੱਥਗੋਲੇ ਅਤੇ ਡੇਟੋਨੇਟਰ ਲੁਕਾ ਕੇ ਰੱਖੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ। 

ਪੁਲਸ ਡਿਪਟੀ ਕਮਿਸ਼ਨਰ ਰਾਜੀਵ ਦੇਸਵਾਲ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ ਹਨ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਥਾਨਕ ਬੰਬ ਰੋਕੂ ਦਸਤਾ ਵੀ ਉਨ੍ਹਾਂ ਨਾਲ ਮੌਜੂਦ ਹੈ। ਪੁਲਸ ਨੇ ਮਕਾਨ ਦੇ ਚਾਰੇ ਪਾਸੇ ਬੈਰੀਕੇਡ ਲਗਾ ਦਿੱਤੇ ਹਨ। ਇਲਾਕੇ 'ਚ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਉਨ੍ਹਾਂ ਦਾ ਰੂਟ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉੱਥ ਲੋਕਾਂ ਦੇ ਆਉਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਜਦੋਂ ਪੁਲਸ ਨਾਲ ਇਸ ਸੰਬੰਧ 'ਚ ਸੰਪਰਕ ਕੀਾਤ ਗਿਆ ਤਾਂ ਉਸ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।


author

DIsha

Content Editor

Related News