ਜਬਰ-ਜ਼ਿਨਾਹ ਦਾ ਵਿਰੋਧ ਕਰਨ 'ਤੇ ਨੌਜਵਾਨ ਨੇ ਦੋਸਤ ਦੇ ਗੁਪਤ ਅੰਗ 'ਚ ਕੰਪ੍ਰੈਸ਼ਰ ਨਾਲ ਭਰੀ ਹਵਾ, ਫਿਰ ਹੋਇਆ...
Saturday, Aug 31, 2024 - 06:40 PM (IST)

ਨੋਇਡਾ : ਨੋਇਡਾ ਦੇ ਕਾਸਨਾ ਥਾਣਾ ਖੇਤਰ 'ਚ ਸਥਿਤ ਮੋਟਰ ਗੈਰਾਜ 'ਚ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਇਕ ਸਾਥੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਸਤ ਨੇ 'ਕੰਪ੍ਰੈਸਰ' ਨਾਲ ਉਸ ਦੇ ਗੁਪਤ ਅੰਗਾਂ 'ਚ ਹਵਾ ਭਰ ਦਿੱਤੀ, ਜਿਸ ਕਾਰਨ ਉਸ ਦੀਆਂ ਅੰਤੜੀਆਂ ਫਟ ਗਈਆਂ। ਦੱਸ ਦੇਈਏ ਕਿ ਪੀੜਤ ਨੌਜਵਾਨ ਹਸਪਤਾਲ ਵਿਚ ਜੇਰੇ ਇਲਾਜ ਹੈ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼
ਕਾਸਨਾ ਥਾਣਾ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਇਕ ਵਿਅਕਤੀ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਕਿ ਕਸਨਾ ਸਥਿਤ ਇਕ ਮੋਟਰ ਗੈਰੇਜ 'ਚ ਕੰਮ ਕਰਦੇ ਉਸ ਦੇ ਭਰਾ ਨਾਲ ਉਸ ਦੇ ਸਾਥੀ ਰੋਹਿਤ ਵਰਮਾ ਨੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਦੇ ਭਰਾ ਦੇ ਗੁਪਤ ਅੰਗ 'ਚ ਹਵਾ ਭਰ ਦਿੱਤੀ, ਜਿਸ ਕਾਰਨ ਉਸ ਦੀਆਂ ਅੰਤੜੀਆਂ ਫਟ ਗਈਆਂ। ਇਸ ਸਮੇਂ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ - ਇਸ ਮੰਦਰ 'ਚ ਸ਼ਰਧਾਲੂਆਂ ਲਈ ਲਾਜ਼ਮੀ ਹੋਇਆ ਆਧਾਰ ਕਾਰਡ, ਵਰਨਾ ਨਹੀਂ ਮਿਲੇਗਾ ਪ੍ਰਸਾਦ!
ਉਹਨਾਂ ਨੇ ਦੱਸਿਆ ਕਿ ਪੀੜਤ ਨੂੰ ਇਕ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੀੜਤ ਨੇ ਦੋਸ਼ ਲਗਾਇਆ ਕਿ ਰੋਹਿਤ ਦੇ ਨਾਲ ਦੋ ਹੋਰ ਲੋਕ ਵੀ ਇਸ ਘਟਨਾ ਵਿਚ ਸ਼ਾਮਲ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰਕੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਵਿਆਹ ਲਈ ਧੀ ਦੇ ਆਸ਼ਕ ਨੂੰ ਫੋਨ ਕਰਕੇ ਬੁਲਾਇਆ ਘਰ, ਫਿਰ ਕਰ ਦਿੱਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8