ਮੱਧ ਪ੍ਰਦੇਸ਼: ਜਬਲਪੁਰ ’ਚ ਮੀਂਹ ਕਾਰਨ ਢਹਿ-ਢੇਰੀ ਹੋਇਆ ਮਕਾਨ

08/18/2020 5:31:10 PM

ਜਬਲਪੁਰ— ਮੱਧ ਪ੍ਰਦੇਸ਼ ਦੇ ਜਬਲਪੁਰ ’ਚ ਮੀਂਹ ਇਕ ਪਰਿਵਾਰ ਦੇ ਕਹਿਰ ਬਣ ਕੇ ਵਰਿ੍ਹਆ। ਭਾਰੀ ਮੀਂਹ ਕਾਰਨ ਜਬਲਪੁਰ ਦੇ ਫੁੱਟਰ ਖੇਤਰ ਵਿਚ ਦੋ ਮੰਜ਼ਿਲਾ ਮਕਾਨ ਢਹਿ-ਢੇਰੀ ਹੋ ਗਿਆ। ਹਾਦਸੇ ਦੇ ਸਮੇਂ ਮਕਾਨ ’ਚ 6 ਪਰਿਵਾਰਕ ਮੈਂਬਰ ਮੌਜੂਦ ਸਨ। ਇਸ ’ਚੋਂ ਇਕ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਜ਼ਖਮੀ ਹੋ ਗਏ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਹਾਦਸੇ ਦੀ ਖ਼ਬਰ ਸੁਣਦੇ ਹੀ ਕਲੈਕਟਰ ਭਰਤ ਯਾਦਵ ਮੌਕੇ ’ਤੇ ਪਹੁੰਚੇ। ਫਿਲਹਾਲ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਪੁਲਸ ਦੀ ਟੀਮ ਰੈਸਕਿਊ ਕੰਮ ’ਚ ਲੱਗੀ ਹੋਈ ਹੈ। ਭਾਰੀ ਮੀਂਹ ਦੀ ਵਜ੍ਹਾ ਕਰ ਕੇ ਬਚਾਅ ਅਤੇ ਰਾਹਤ ਕੰਮ ਵਿਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਸੂਬਾ ਆਫਡ ਪ੍ਰਤੀਕਿਰਿਆ ਬਲ (ਐੱਸ. ਡੀ. ਆਰ. ਐੱਫ.) ਦੇ ਜਵਾਨ ਰਾਹਤ ਕੰਮ ’ਚ ਜੁੱਟੇ ਹੋਏ ਹਨ। 

PunjabKesari

ਦੱਸ ਦੇਈਏ ਕਿ ਐਤਵਾਰ ਦੀ ਰਾਤ ਜਬਲਪੁਰ ’ਚ ਮੀਂਹ ਨੇ ਕਹਿਰ ਵਰ੍ਹਾਇਆ ਹੋਇਆ ਹੈ। ਆਲਮ ਇਹ ਹੈ ਕਿ ਸੜਕਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਪਾਣੀ ਦਾਖ਼ਲ ਹੋ ਗਿਆ। ਪਾਣੀ ਭਰਨ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ। ਸ਼ਹਿਰ ਦੇ ਜ਼ਿਆਦਾਤਰ ਇਲਾਕੇ ਪਾਣੀ ਨਾਲ ਭਰ ਗਏ ਹਨ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕੰਮਾਂ ’ਚ ਕਾਫੀ ਮੁਸ਼ੱਕਤ ਕਰਨੀ ਪਈ। 


Tanu

Content Editor

Related News