ਨਦੀ ਕੰਢਿਓਂ ਬਰਾਮਦ ਹੋਏ ਕੋਕੀਨ ਦੇ 10 ਪੈਕੇਟ, ਕੀਮਤ ਕਰੇਗੀ ਹੈਰਾਨ

Monday, Oct 07, 2024 - 05:45 PM (IST)

ਗਾਂਧੀਧਾਮ (ਭਾਸ਼ਾ)- ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਗਾਂਧੀਧਾਮ ਸ਼ਹਿਰ ਨੇੜੇ ਇਕ ਖਾੜੀ ਖੇਤਰ ਤੋਂ 12 ਕਿਲੋਗ੍ਰਾਮ ਕੋਕੀਨ ਨਾਲ ਭਰੇ 10 ਲਾਵਾਰਸ ਪੈਕੇਟ ਬਰਾਮਦ ਕੀਤੇ ਗਏ ਹਨ, ਜਿਸ ਦੀ ਕੌਮਾਂਤਰੀ ਬਜ਼ਾਰ 'ਚ ਕੀਮਤ 120 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕੱਛ-ਪੂਰਬੀ ਡਿਵੀਜ਼ਨ ਦੇ ਪੁਲਸ ਸੁਪਰਡੈਂਟ ਸਾਗਰ ਬਾਗਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਸਕਰਾਂ ਨੇ ਫੜੇ ਜਾਣ ਤੋਂ ਬਚਣ ਲਈ ਖਾੜੀ ਕੋਲ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਲੁਕਾਇਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ 'ਚ ਇਸ ਖਾੜੀ ਤੋਂ ਨਸ਼ੀਲੇ ਪਦਾਰਥ ਦੀ ਇਹ ਤੀਜੀ ਵੱਡੀ ਬਰਾਮਦਗੀ ਹੈ।

ਬਾਗਮਾਰ ਨੇ ਕਿਹਾ,''ਇਕ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਐਤਵਾਰ ਰਾਤ ਖਾੜੀ ਕੋਲ ਇਲਾਕੇ ਦੀ ਤਲਾਸ਼ੀ ਲਈ ਅਤੇ 120 ਕਰੋੜ ਰੁਪਏ ਮੁੱਲ ਦੇ ਕੋਕੀਨ ਨਾਲ ਭਰੇ 10 ਲਾਵਾਰਸ ਪੈਕੇਟ ਬਰਾਮਦ ਕੀਤੇ। ਤਸਕਰਾਂ ਨੇ ਫੜੇ ਜਾਣ ਤੋਂ ਬਚਣ ਲਈ ਸ਼ਾਇਦ ਇਸ ਨੂੰ ਉੱਥੇ ਲੁਕਾ ਦਿੱਤਾ ਸੀ।'' ਉਨ੍ਹਾਂ ਕਿਹਾ ਕਿ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਾਲ ਜੂਨ 'ਚ, ਅੱਤਵਾਦ ਵਿਰੋਧੀ ਦਸਤੇ ਅਤੇ ਸਥਾਨਕ ਪੁਲਸ ਦੇ ਇਕ ਸਾਂਝੇ ਦਲ ਨੇ ਉਸੇ ਖੇਤਰ ਤੋਂ ਕੋਕੀਨ ਦੇ 13 ਲਾਵਾਰਸ ਪੈਕੇਟ ਬਰਾਮਦ ਕੀਤੇ ਸਨ, ਜਿਸ ਦੀ ਕੀਮਤ 130 ਕਰੋੜ ਰੁਪਏ ਦੱਸੀ ਗਈ ਸੀ। ਪਿਛਲੇ ਸਾਲ ਸਤੰਬਰ 'ਚ, ਕੱਛ-ਪੂਰਬੀ ਪੁਲਸ ਨੇ ਉਸੇ ਖਾੜੀ ਖੇਤਰ ਤੋਂ ਕੋਕੀਨ ਦੇ 80 ਪੈਕੇਟ ਬਰਾਮਦ ਕੀਤੇ ਸਨ, ਜਿਨ੍ਹਾਂ 'ਚੋਂ ਹਰੇਕ ਦਾ ਭਰਾ ਇਕ ਕਿਲੋਗ੍ਰਾਮ ਸੀ ਅਤੇ ਕੁੱਲ ਮਿਲਾ ਕੇ ਇਸ ਦੀ ਕੀਮਤ 800 ਕਰੋੜ ਰੁਪਏ ਦੱਸੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News