ਕੋਚਿੰਗ ਕਲਾਸਾਂ ਗਿਆਨ ਦਾ ਮੰਦਰ ਨਹੀਂ : ਧਨਖੜ

02/20/2024 6:42:42 PM

ਨਵੀਂ ਦਿੱਲੀ, (ਭਾਸ਼ਾ)- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵਿਦਿਆਰਥੀਆਂ ਨੂੰ ਚੌਕਸ ਕੀਤਾ ਹੈ ਕਿ ਕੋਚਿੰਗ ਕਲਾਸਾਂ ਅਸਲ ਬੌਧਿਕ ਪ੍ਰਦਰਸ਼ਨ ਦੀ ਬਜਾਏ ‘ਜੜਤਾ’ ਨੂੰ ਦਰਸਾਉਂਦੀਆਂ ਹਨ। ਇਹ ਗਿਆਨ ਦਾ ਮੰਦਰ ਨਹੀਂ ਹਨ।

ਰਾਸ਼ਟਰੀ ਰਾਜਧਾਨੀ ਵਿੱਚ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਧਨਖੜ ਨੇ ਨੌਜਵਾਨਾਂ ਨੂੰ ਸ਼ੱਕ ਅਤੇ ਅਸੁਰੱਖਿਆ ਦੀਆਂ ਭਾਵਨਾਵਾਂ ਨੂੰ ਦੂਰ ਕਰਨ ਅਤੇ ਮਹਾਨ ਵਿਚਾਰਾਂ ਨੂੰ ਸਟੋਰ ਕਰਨ ਲਈ ਆਪਣੇ ਦਿਮਾਗ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਯਾਦ ਦੁਅਾਇਆ ਕਿ ਵੱਖੋ-ਵੱਖ ਢੰਗ ਨਾਲ ਸੋਚਣ ਨਾਲ ਨਵੀਨਤਾ ਸੰਭਵ ਹੈ।

ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਰਾਹੀਂ ਸਰਕਾਰੀ ਅਹੁਦੇ ਹਾਸਲ ਕਰਨ ਤੋਂ ਇਲਾਵਾ ਹੋਰ ਮੌਕਿਆਂ ਦੀ ਖੋਜ ਕਰਨ ਬਾਰੇ ਵੀ ਸੋਚਣਾ ਚਾਹੀਦਾ ਹੈ। ਅੱਜਕੱਲ੍ਹ ਇਹ ਮੌਕੇ ਆਸਾਨੀ ਨਾਲ ਮਿਲ ਜਾਂਦੇ ਹਨ।


Rakesh

Content Editor

Related News