CM ਯੋਗੀ ਦਾ ਜੇਵਰ ਦੇ ਕਿਸਾਨਾਂ ਨੂੰ ਤੋਹਫ਼ਾ, ਹੁਣ 4300 ਰੁਪਏ ਮੀਟਰ ਦੇ ਹਿਸਾਬ ਨਾਲ ਮਿਲੇਗਾ ਮੁਆਵਜ਼ਾ
Saturday, Dec 21, 2024 - 12:16 AM (IST)
ਲਖਨਊ : ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਜੇਵਰ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਜੇਵਰ ਦੇ ਕਿਸਾਨਾਂ ਦੀ ਜ਼ਮੀਨ ਗ੍ਰਹਿਣ ਕਰਨ ਲਈ ਮੁਆਵਜ਼ਾ ਰਾਸ਼ੀ ₹3100/ਵਰਗ ਮੀਟਰ ਤੋਂ ਵਧਾ ਕੇ ₹4300/ਵਰਗ ਮੀਟਰ ਕਰ ਦਿੱਤੀ ਗਈ ਹੈ। ਲਖਨਊ ਵਿਚ ਕਿਸਾਨਾਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਨਿਯਮਾਂ ਅਨੁਸਾਰ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ ਅਤੇ ਪ੍ਰਭਾਵਿਤ ਕਿਸਾਨਾਂ ਦੇ ਵਸੇਬੇ ਅਤੇ ਰੁਜ਼ਗਾਰ ਲਈ ਮੁਕੰਮਲ ਪ੍ਰਬੰਧ ਕੀਤੇ ਜਾਣਗੇ।
ਮੁੱਖ ਮੰਤਰੀ ਦੇ ਐਲਾਨ ਤੋਂ ਖੁਸ਼ ਕਿਸਾਨਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਇੱਥੋਂ ਉਹ ਰਾਮਲੱਲਾ ਦੇ ਦਰਸ਼ਨ ਕਰਨ ਲਈ ਅਯੁੱਧਿਆ ਧਾਮ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜੇਵਰ ਕਈ ਦਹਾਕਿਆਂ ਤੱਕ ਹਨੇਰੇ ਵਿਚ ਡੁੱਬਿਆ ਰਿਹਾ ਪਰ ਹੁਣ ਵਿਸ਼ਵ ਮੰਚ 'ਤੇ ਚਮਕਣ ਲਈ ਤਿਆਰ ਹੈ। ਜੇਵਰ ਅਗਲੇ 10 ਸਾਲਾਂ ਵਿਚ ਦੇਸ਼ ਦਾ ਸਭ ਤੋਂ ਵਿਕਸਤ ਖੇਤਰ ਬਣਨ ਜਾ ਰਿਹਾ ਹੈ। ਜੇਵਰ ਦੇ ਕਿਸਾਨਾਂ ਦੀ ਖੁਸ਼ਹਾਲੀ ਪੂਰੀ ਦੁਨੀਆ ਵੇਖੇਗੀ।
ਇਹ ਵੀ ਪੜ੍ਹੋ : ਰੀਕ੍ਰੀਏਟ ਹੋਵੇਗਾ ਸੰਸਦ ਕੰਪਲੈਕਸ 'ਚ ਹੋਈ ਧੱਕਾ-ਮੁੱਕੀ ਦਾ ਸੀਨ, ਰਾਹੁਲ ਗਾਂਧੀ ਤੋਂ ਵੀ ਪੁੱਛਗਿੱਛ ਕਰੇਗੀ CBI
ਮੁੱਖ ਮੰਤਰੀ ਨੇ ਕਿਹਾ ਕਿ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡਾ ਅਪ੍ਰੈਲ 2025 ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ। ਜਿੱਥੇ ਜ਼ਮੀਨ ਲਈ ਗੋਲੀਆਂ ਚਲਾਈਆਂ ਗਈਆਂ, ਉੱਥੇ ਕਿਸਾਨ ਖੁਸ਼ੀ-ਖੁਸ਼ੀ ਜ਼ਮੀਨ ਦਾਨ ਕਰ ਰਹੇ ਹਨ। ਜੇਵਰ ਹਵਾਈ ਅੱਡੇ ਦੇ ਨੇੜੇ ਐੱਮਆਰਓ ਵੀ ਵਿਕਸਤ ਕੀਤਾ ਜਾਵੇਗਾ। ਜੇਵਰ ਜਹਾਜ਼ਾਂ ਦੇ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲਿੰਗ ਲਈ ਇਕ ਗਲੋਬਲ ਟਿਕਾਣਾ ਬਣ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਲ 2040 ਤੱਕ ਜੇਵਰ ਵਿਚ 70 ਮਿਲੀਅਨ ਯਾਤਰੀਆਂ ਦੀ ਸਾਲਾਨਾ ਸਮਰੱਥਾ ਵਾਲਾ ਵਿਸ਼ਾਲ ਹਵਾਈ ਅੱਡਾ ਬਣਾਇਆ ਜਾਵੇਗਾ। ਆਰਆਰਟੀਐੱਸ ਜੇਵਰ ਹਵਾਈ ਅੱਡੇ ਤੱਕ ਜਾਵੇਗਾ। ਇਸ ਲਈ ਭਾਰਤ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਹੈ। ਜੇਵਰ ਹਵਾਈ ਅੱਡੇ ਦਾ ਈਸਟਰਨ ਪੈਰੀਫੇਰਲ ਰੋਡ, ਯਮੁਨਾ ਐਕਸਪ੍ਰੈਸਵੇਅ, ਦਿੱਲੀ-ਮੁੰਬਈ ਐਕਸਪ੍ਰੈਸਵੇਅ ਅਤੇ ਦਿੱਲੀ-ਵਾਰਾਨਸੀ ਹਾਈ ਸਪੀਡ ਰੇਲ ਨਾਲ ਸਿੱਧਾ ਸੰਪਰਕ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8