ਉਤਰਾਖੰਡ ਦਾ ਬੇਟਾ ਕਿਵੇਂ ਬਣਿਆ UP ਦਾ ਮੁੱਖ ਮੰਤਰੀ, ਪੜ੍ਹੋ ਯੋਗੀ ਆਦਿੱਤਿਆਨਾਥ ਨਾਲ ਜੁੜੇ ਰੋਚਕ ਕਿੱਸੇ

Saturday, Jun 05, 2021 - 02:04 PM (IST)

ਉਤਰਾਖੰਡ ਦਾ ਬੇਟਾ ਕਿਵੇਂ ਬਣਿਆ UP ਦਾ ਮੁੱਖ ਮੰਤਰੀ, ਪੜ੍ਹੋ ਯੋਗੀ ਆਦਿੱਤਿਆਨਾਥ ਨਾਲ ਜੁੜੇ ਰੋਚਕ ਕਿੱਸੇ

ਉੱਤਰ ਪ੍ਰਦੇਸ਼– ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕਿਸੇ ਸਮੇਂ ਉਤਰਾਖੰਡ ਦੇ ਨਿਵਾਸੀ ਅਜੇ ਸਿੰਘ ਬਿਸ਼ਟ ਹੁੰਦੇ ਸਨ। ਇਨ੍ਹਾਂ ਦਾ ਜਨਮ 5 ਜੂਨ 1972 ਨੂੰ ਉਤਰਾਖੰਡ ਦੇ ਪੌੜੀ ਗੜਵਾਲ ਜ਼ਿਲ੍ਹਾ ਸਥਿਤ ਯਮਕੇਸ਼ਵਰ ਤਹਿਸੀਲ ਦੇ ਪੰਚੁਰ ਪਿੰਡ ’ਚ ਹੋਇਆ। ਹਾਲਾਂਕਿ, ਮੁੱਖ ਮੰਤਰੀ ਯੋਗੀ ਪੂਰਵਾਸ਼ਰਮ (ਸੰਨਿਆਸ ਤੋਂ ਪਹਿਲਾਂ) ਦਾ ਜਨਮਦਿਨ ਨਹੀਂ ਮਨਾਉਂਦੇ। ਯੋਗੀ ਹੋਣ ਦੇ ਨਾਤੇ ਵੀ ਉਹ ਇਨ੍ਹਾਂ ਸਭ ਤੋਂ ਦੂਰ ਰਹਿੰਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੀ.ਐੱਮ. ਯੋਗੀ ਬਿਨਾਂ ਕਿਸੇ ਆਯੋਜਨ ਦੇ ਆਪਣਾ ਰੋਜ਼ਾਨਾ ਦਾ ਕੰਮ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਇਨ੍ਹਾਂ ਦੇ ਗੋਰਖਪੁਰ ’ਚ ਆਉਣ ਤੋਂ ਲੈ ਕੇ ਮੁੱਖ ਮੰਤਰੀ ਬਣਨ ਤਕ ਦਾ ਸਫ਼ਰ ਬੇਹੱਦ ਸ਼ੰਘਰਸ਼ ਭਰਿਆ ਰਿਹਾ। 

PunjabKesari

ਇਹੀ ਨਹੀਂ ਥਾਈਲੈਂਡ ਦੇ ਇਕ ਪਾਰਕ ’ਚ ਸ਼ੇਰ ਦੇ ਬੱਚੇ ਨੂੰ ਦੁੱਧ ਪਿਲਾਉਂਦੇ ਹੋਏ ਯੋਗੀ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ ਸੀ। ਛੋਟੇ ਚੀਤੇ ਨਾਲ ਲਾਡ-ਪਿਆਰ ਵਿਖਾਉਂਦੇ ਹੋਏ ਯੋਗੀ ਆਦਿੱਤਿਆਨਾਥ ਨੇ ਲੋਕਾਂ ਨੂੰ ਬਾਘਾਂ ਨੂੰ ਬਚਾਉਣ ਦੀ ਅਪੀਲ ਵੀ ਕੀਤੀ ਸੀ। 

PunjabKesari

ਮਹੰਤ ਯੋਗੀ ਆਦਿੱਤਿਆਨਾਥ ਗੋਰਸ਼ਪੀਠਾਦੀਸ਼ਵਰ ਰਹੇ ਬ੍ਰਹਮਲੀਨ ਮਹੰਦ ਅਵੈਦਯਨਾਥ ਦੇ ਚੇਲੇ ਹਨ। 1998 ਤੋਂ ਲੈ ਕੇ ਮਾਰਚ 2017 ਤਕ ਯੋਗੀ ਆਦਿੱਤਿਆਨਾਥ ਗੋਰਖਪੁਰ ਤੋਂ ਸਾਂਸਦ ਰਹੇ ਅਤੇ ਹਰ ਵਾਰ ਉਨ੍ਹਾਂ ਦੀ ਜਿੱਤ ਦਾ ਅੰਕੜਾ ਵਧਦਾ ਹੀ ਗਿਆ। 

PunjabKesari

2017 ’ਚ ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਹੀ ਸਹੁੰ ਚੁੱਕੀ ਸੀ। ਯੋਗੀ ਆਦਿੱਤਿਆਨਾਥ ਮੂਲ ਰੂਪ ਨਾਲ ਉਤਰਾਖੰਡ ਦੇ ਨਿਵਾਸੀ ਹਨ। 

PunjabKesari

ਗੋਰਖਪੁਰ ’ਚ ਆਪਣੇ ਦਫ਼ਤਰ ’ਚ ਬਾਂਦਰ ਨਾਲ ਬੈਠ ਕੇ ਕੰਮ ਕਰਦੇ ਸਮੇਂ ਆਦਿੱਤਿਆਨਾਥ ਦੀ ਕਿਸੇ ਨੇ ਫੋਟੋ ਖਿੱਚ ਲਈ, ਜੋ ਚਰਚਾ ਦਾ ਵਿਸ਼ਾ ਬਣੀ। 1998 ’ਚ ਪਹਿਲੀ ਵਾਰ ਜਦੋਂ 12ਵੀਂ ਲੋਕ ਸਭਾ (1998-99) ਲਈ ਯੋਗੀ ਆਦਿੱਤਿਆਨਾਥ ਚੁਣੇ ਗਏ ਤਾਂ ਸਭ ਤੋਂ ਘੱਟ 26 ਸਾਲ ਦੀ ਉਮਰ ਦੇ ਸਾਂਸਦ ਸਨ। 


author

Rakesh

Content Editor

Related News