ਨੀਤੀ ਆਯੋਗ ਦੀ ਰਿਪੋਰਟ ''ਤੇ CM ਨੀਤੀਸ਼ ਨੇ ਵੱਟੀ ਚੁੱਪੀ, ਕਿਹਾ- ਵੇਖਿਆ ਨਹੀਂ ਹੈ, ਵੇਖ ਕੇ ਦੱਸਾਂਗੇ
Friday, Nov 26, 2021 - 10:27 PM (IST)
ਪਟਨਾ - ਨੀਤੀ ਆਯੋਗ ਦੀ ਰਿਪੋਰਟ ਅਨੁਸਾਰ ਬਿਹਾਰ ਵਿਕਾਸ ਦੇ ਮਾਮਲੇ ਵਿੱਚ ਫਿਰ ਇੱਕ ਵਾਰ ਪਛੜਿਆ ਹੋਇਆ ਰਾਜ ਸਾਬਤ ਹੋਇਆ ਹੈ। ਹਾਲ ਹੀ ਵਿੱਚ ਜਾਰੀ ਨੀਤੀ ਆਯੋਗ ਦੇ ਬਹੁ-ਆਯਾਮੀ ਗਰੀਬੀ ਸੂਚਕਾਂਕ ਅਨੁਸਾਰ, ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਭਾਰਤ ਦੇ ਸਭ ਤੋਂ ਗਰੀਬ ਰਾਜਾਂ ਵਜੋਂ ਦਰਜਾ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ, ਬਿਹਾਰ ਦੀ 51.91 ਫ਼ੀਸਦੀ ਜਨਸੰਖਿਆ ਗਰੀਬ ਹੈ, ਝਾਰਖੰਡ ਵਿੱਚ 42.16 ਫ਼ੀਸਦੀ, ਉੱਤਰ ਪ੍ਰਦੇਸ਼ ਵਿੱਚ 37.79 ਫ਼ੀਸਦੀ ਲੋਕ ਗਰੀਬ ਹਨ। ਹੁਣ ਇਸ ਰਿਪੋਰਟ 'ਤੇ ਬਵਾਲ ਮਚਿਆ ਹੋਇਆ ਹੈ। ਵਿਰੋਧੀ ਧਿਰ ਦੇ ਨੇਤਾ ਮੁੱਖ ਮੰਤਰੀ ਨੀਤੀਸ਼ ਕੁਮਾਰ ਅਤੇ ਉਨ੍ਹਾਂ ਦੀ ਸਰਕਾਰ 'ਤੇ ਹਮਲਾਵਰ ਹਨ।
ਨੀਤੀਸ਼ ਕੁਮਾਰ ਨੇ ਕਹੀ ਇਹ ਗੱਲ
ਹਾਲਾਂਕਿ, ਮੁੱਖ ਮੰਤਰੀ ਖੁਦ ਨੀਤੀ ਆਯੋਗ ਦੀ ਰਿਪੋਰਟ ਤੋਂ ਅਣਜਾਣ ਹਨ। ਉਨ੍ਹਾਂ ਨੇ ਖੁਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਇੱਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨਾਲ ਜਦੋਂ ਨੀਤੀ ਆਯੋਗ ਦੀ ਰਿਪੋਰਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨੀਤੀ ਆਯੋਗ ਦੀ ਰਿਪੋਰਟ ਉਨ੍ਹਾਂ ਨੇ ਵੇਖੀ ਨਹੀਂ ਹੈ। ਇਸ ਸੰਬੰਧ ਵਿੱਚ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਰਿਪੋਰਟ ਦੇਖਣ ਤੋਂ ਬਾਅਦ ਉਹ ਕੋਈ ਪ੍ਰਤੀਕਿਰਿਆ ਦੇਣਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।