ਗਰਮਾ ਗਈ ਬਿਹਾਰ ਦੀ ਸਿਆਸਤ ! CM ਨਿਤੀਸ਼ ਨੇ ਭਰੀ ਸਭਾ ''ਚ ਮਹਿਲਾ ਉਮੀਦਵਾਰ ਦੇ ਗਲ਼ ''ਚ ਪਾ''ਤੀ ''ਮਾਲਾ''
Wednesday, Oct 22, 2025 - 10:16 AM (IST)

ਨੈਸ਼ਨਲ ਡੈਸਕ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਇਕ ਚੋਣ ਸਭਾ ਦੌਰਾਨ ਮਹਿਲਾ ਉਮੀਦਵਾਰ ਨੂੰ ਮਾਲਾ ਪਹਿਨਾਉਣ ’ਤੇ ਜ਼ੋਰ ਦੇ ਕੇ ਅਤੇ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਆਪਣੇ ਕਰੀਬੀ ਸਹਿਯੋਗੀ ਨੂੰ ਝਿੜਕ ਕੇ ਆਪਣੀ ਸਿਹਤ ਸਬੰਧੀ ਨਵੀਆਂ ਅਟਕਲਾਂ ਨੂੰ ਜਨਮ ਦੇ ਦਿੱਤਾ ਹੈ।
ਜਨਤਾ ਦਲ ਯੂਨਾਈਟਿਡ ਦੇ ਕੌਮੀ ਪ੍ਰਧਾਨ ਨੇ ਆਪਣੀ ਵਿਧਾਨ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਮੁਜ਼ੱਫਰਪੁਰ ਜ਼ਿਲੇ ਦੇ ਮੀਨਾਪੁਰ ਵਿਧਾਨ ਸਭਾ ਹਲਕੇ ਤੋਂ ਕੀਤੀ। ਇਸ ਦੌਰਾਨ ਉਹ ਸਥਾਨਕ ਜਨਤਾ ਦਲ ਯੂਨਾਈਟਿਡ ਦੇ ਉਮੀਦਵਾਰ ਅਜੇ ਕੁਸ਼ਵਾਹਾ ਦਾ ਨਾਂ ਗਲਤ ਬੋਲਣ ਅਤੇ ਔਰਾਈ ਸੀਟ ਤੋਂ ਭਾਜਪਾ ਉਮੀਦਵਾਰ ਰਮਾ ਨਿਸ਼ਾਦ ਦੇ ਨਾਂ ਅੱਗੇ ‘ਸ਼੍ਰੀ’ ਜੋੜ ਦੇਣ ’ਤੇ ਵੀ ਚਰਚਾ ਵਿਚ ਰਹੇ।
ਮੁੱਖ ਮੰਤਰੀ (75) ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇ ਜਨਤਾ ਰਾਜਗ ਨੂੰ ਜਿਤਾਉਣ ਦਾ ਵਾਅਦਾ ਕਰਦੀ ਹੈ ਤਾਂ ਉਹ ਇਸ ਨੂੰ ਯਕੀਨੀ ਜਿੱਤ ਦਾ ਪ੍ਰਤੀਕ ਮੰਨ ਕੇ ਉਮੀਦਵਾਰਾਂ ਨੂੰ ਮਾਲਾ ਪਹਿਨਾਉਣੀ ਚਾਹੁਣਗੇ। ਸਭਾ ਦੌਰਾਨ ਜਿਵੇਂ ਹੀ ਕੁਮਾਰ ਮਾਲਾ ਲੈ ਕੇ ਭਾਜਪਾ ਉਮੀਦਵਾਰ ਰਮਾ ਨਿਸ਼ਾਦ ਵੱਲ ਵਧੇ ਤਾਂ ਨਿਸ਼ਾਦ ਅਸਹਿਜ ਨਜ਼ਰ ਆਈ।
ਇਹ ਵੀ ਪੜ੍ਹੋ- ਫ਼ਿਰ ਹਿੱਲ ਗਈ ਧਰਤੀ ! 6.1 ਤੀਬਰਤਾ ਦੇ ਭੂਚਾਲ ਕਾਰਨ ਬੁਰੀ ਤਰ੍ਹਾਂ ਕੰਬਿਆ ਇਲਾਕਾ
ਹਿੰਦੂ ਪ੍ਰੰਪਰਾ ’ਚ ਆਮ ਤੌਰ ’ਤੇ ਕਿਸੇ ਔਰਤ ਨੂੰ ਪਤੀ ਤੋਂ ਇਲਾਵਾ ਹੋਰ ਕਿਸੇ ਮਰਦ ਵੱਲੋਂ ਮਾਲਾ ਪਹਿਨਾਉਣ ਦਾ ਰਿਵਾਜ ਨਹੀਂ ਹੈ। ਸਿਆਸੀ ਪ੍ਰੋਗਰਾਮਾਂ ਵਿਚ ਮਰਦਾਂ ਨੂੰ ਮਾਲਾ ਪਹਿਨਾਉਣ ਅਤੇ ਔਰਤਾਂ ਨੂੰ ਹੱਥਾਂ ਵਿਚ ਮਾਲਾ ਸੌਂਪਣ ਦੀ ਪ੍ਰੰਪਰਾ ਰਹੀ ਹੈ।
ਵਰਣਨਯੋਗ ਹੈ ਕਿ ਰਮਾ ਨਿਸ਼ਾਦ ਮੁਜ਼ੱਫਰਪੁਰ ਦੇ ਸਾਬਕਾ ਸੰਸਦ ਮੈਂਬਰ ਅਜੇ ਨਿਸ਼ਾਦ ਦੀ ਪਤਨੀ ਹੈ। ਸਥਿਤੀ ਨੂੰ ਸੰਭਾਲਣ ਲਈ ਜਨਤਾ ਦਲ ਯੂਨਾਈਟਿਡ ਦੇ ਕਾਰਜਕਾਰੀ ਅਧਿਕਾਰੀ ਤੇ ਮੁੱਖ ਮੰਤਰੀ ਦੇ ਕਰੀਬੀ ਸਹਿਯੋਗੀ ਸੰਜੇ ਕੁਮਾਰ ਝਾਅ ਨੇ ਤੁਰੰਤ ਦਖਲ ਦਿੰਦੇ ਹੋਏ ਨਿਤੀਸ਼ ਕੁਮਾਰ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਨ੍ਹਾਂ ਨੂੰ ਲੱਗਾ ਕਿ ਮੁੱਖ ਮੰਤਰੀ ਉਨ੍ਹਾਂ ਦੀ ਗੱਲ ਤੋਂ ਨਾਰਾਜ਼ ਹਨ ਤਾਂ ਉਨ੍ਹਾਂ ਪਿੱਛੇ ਹਟਦੇ ਹੋਏ ਸਥਿਤੀ ਨੂੰ ਉਨ੍ਹਾਂ ਦੇ ਉੱਪਰ ਛੱਡ ਦਿੱਤਾ।
ਇਸ ਤੋਂ ਬਾਅਦ ਕੁਮਾਰ ਨੇ ਝਾਅ ਵੱਲ ਮੁੜ ਕੇ ਕਿਹਾ,‘‘ਤੂੰ ਵੀ ਅਜੀਬ ਆਦਮੀ ਏਂ’’ ਅਤੇ ਫਿਰ ਰਮਾ ਨਿਸ਼ਾਦ ਦੇ ਗਲੇ ਵਿਚ ਮਾਲਾ ਪਾ ਦਿੱਤੀ। ਇਸ ਘਟਨਾ ਦੀ ਵੀਡੀਓ ਰਾਜਦ ਨੇਤਾ ਤੇਜਸਵੀ ਯਾਦਵ ਨੇ ਆਪਣੇ ‘ਐਕਸ’ ਹੈਂਡਲ ’ਤੇ ਸਾਂਝੀ ਕਰਦੇ ਹੋਏ ਲਿਖਿਆ,‘‘ਉਹ ਸੱਚਮੁੱਚ ਅਜੀਬ ਵਿਅਕਤੀ ਹਨ। ਜੇ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਤਾਂ ਫਿਰ ਲਿਖੀ ਹੋਈ ਪਰਚੀ ਤੋਂ ਭਾਸ਼ਣ ਕਿਉਂ ਪੜ੍ਹ ਰਹੇ ਹਨ ਅਤੇ ਅਜਿਹਾ ਵਤੀਰਾ ਕਿਉਂ ਕਰ ਰਹੇ ਹਨ ?’’
ਇਹ ਵੀ ਪੜ੍ਹੋ- Op Sindoor ਮਗਰੋਂ ਆਪਣੀ ਤਾਕਤ 'ਚ ਹੋਰ ਇਜ਼ਾਫ਼ਾ ਕਰਨ ਜਾ ਰਿਹਾ ਭਾਰਤ ! ਰੂਸ ਨਾਲ ਕੀਤੀ ਅਰਬਾਂ ਦੀ ਡੀਲ