ਜਦੋਂ ਤੱਕ CAA ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ: CM ਮਮਤਾ

Thursday, Dec 26, 2019 - 04:05 PM (IST)

ਜਦੋਂ ਤੱਕ CAA ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ: CM ਮਮਤਾ

ਕੋਲਕਾਤਾ—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੂੰ 'ਅੱਗ ਨਾਲ ਨਾ ਖੇਡਣ'' ਦੀ ਸਲਾਹ ਦਿੰਦੇ ਹੋਏ ਅੱਜ ਭਾਵ ਵੀਰਵਾਰ ਨੂੰ ਕਿਹਾ ਹੈ ਕਿ ਜਦੋਂ ਤੱਕ ਜਦੋਂ ਤੱਕ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਸ਼ਾਂਤੀਪੂਰਨ ਪ੍ਰਦਰਸ਼ਨ ਜਾਰੀ ਰਹੇਗਾ। ਤ੍ਰਿਣਾਮੂਲ ਕਾਂਗਰਸ ਸੁਪ੍ਰੀਮੋ ਨੇ ਸ਼ਹਿਰ 'ਚ ਆਯੋਜਿਤ ਪ੍ਰਦਰਸ਼ਨ ਰੈਲੀ 'ਚ ਭਾਜਪਾ 'ਤੇ ਆਪਣੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਮੈਂਗਲੁਰੂ 'ਚ ਸੀ.ਏ.ਏ ਖਿਲਾਫ ਪ੍ਰਦਰਸ਼ਨ 'ਚ ਪੁਲਸ ਗੋਲੀਬਾਰੀ 'ਚ ਮਾਰੇ ਗਏ 2 ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਰੋਕਣ ਸਬੰਧੀ ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਦੇ ਬਿਆਨ ਦਾ ਵੀ ਜ਼ਿਕਰ ਕੀਤਾ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਯੇਦੀਯੁਰੱਪਾ ਨੇ ਬੁੱਧਵਾਰ ਨੂੰ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਜੇਕਰ ਜਾਂਚ 19 ਦਸੰਬਰ ਨੂੰ ਪ੍ਰਦਰਸ਼ਨਾਂ 'ਚ ਹੋਈ ਹਿੰਸਾ 'ਚ ਦੋਵਾਂ ਲੋਕਾਂ ਦੀ ਸਮੂਲੀਅਤ ਸ਼ਾਮਲ ਹੁੰਦੀ ਹੈ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕ ਵੀ ਰੁਪਇਆ ਨਹੀਂ ਦਿੱਤਾ ਜਾਵੇਗਾ। ਬੈਨਰਜੀ ਨੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਜਾਰੀ ਰੱਖਣ ਨੂੰ ਕਿਹਾ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਹਮੇਸ਼ਾ ਉਨ੍ਹਾ ਦੇ ਸਮਰੱਥਨ 'ਚ ਰਹੇਗੀ। ਬੈਨਰਜੀ ਨੇ ਇਹ ਵੀ ਕਿਹਾ, ''ਕਿਸੇ ਤੋਂ ਡਰਨ ਦੀ ਲੋੜ ਨਹੀ ਮੈਂ ਭਾਜਪਾ ਨੂੰ ਚਿਤਾਵਨੀ ਦਿੰਦੀ ਹਾਂ ਕਿ ਉਹ ਅੱਗ ਨਾ ਖੇਡਣ।''

ਮੱਧ ਕੋਲਕਾਤਾ 'ਚ ਰਾਜਾਬਾਜ਼ਾਰ ਤੋਂ ਮਲਿਕ ਬਾਜ਼ਾਰ ਤੱਕ ਵਿਰੋਧ ਮਾਰਚ ਦੀ ਅਗਵਾਈ ਕਰ ਰਹੀ ਬੈਨਰਜੀ ਨੇ ਦੋਸ਼ ਲਗਾਇਆ ਹੈ ਕਿ ਸੀ.ਏ.ਏ ਖਿਲਾਫ ਬੋਲ ਰਹੇ ਵਿਦਿਆਰਥੀਆਂ ਨੂੰ ਭਾਜਪਾ ਡਰਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸੀ.ਏ.ਏ ਅਤੇ ਐੱਨ.ਆਰ.ਸੀ ਦਾ ਵਿਰੋਧ ਕਰ ਰਹੇ ਜਾਮੀਆ ਮਿਲਿਆ ਇਸਲਾਮੀਆ,ਆਈ.ਆਈ.ਟੀ ਕਾਨਪੁਰ ਅਤੇ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਪ੍ਰਤੀ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹਾਂ।


author

Iqbalkaur

Content Editor

Related News