ਜਿਸ ਵਿਰੁੱਧ 13 ਕੇਸ, ਉਸ ਨਾਲ ਕੁਝ ਵੀ ਸੰਭਵ: ਖੱਟੜ

Friday, Jun 28, 2019 - 06:09 PM (IST)

ਨਵੀਂ ਦਿੱਲੀ–ਹਰਿਆਣਾ ਸੂਬਾ ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਦੀ ਹੱਤਿਆ ’ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਕ ਅਜਿਹਾ ਬਿਆਨ ਦਿੱਤਾ ਹੈ ਜਿਸ ’ਤੇ ਵਿਵਾਦ ਪੈਦਾ ਹੋ ਸਕਦਾ ਹੈ। ਖੱਟੜ ਨੇ ਅੱਜ ਭਾਵ ਸ਼ੁੱਕਰਵਾਰ ਕਿਹਾ ਕਿ ਵਿਕਾਸ ਵਿਰੁੱਧ 13 ਐੱਫ.ਆਈ. ਆਰ. ਦਰਜ ਸਨ। ਉਸਦਾ ਅਕਸ ਖਰਾਬ ਸੀ। ਅਜਿਹੀ ਹਾਲਤ ’ਚ ਖਰਾਬ ਅਕਸ ਵਾਲੇ ਵਿਅਕਤੀ ਨਾਲ ਕੁਝ ਵੀ ਹੋ ਸਕਦਾ ਹੈ। ਇਹ ਨਿੱਜੀ ਦੁਸ਼ਮਣੀ ਵੀ ਹੋ ਸਕਦੀ ਹੈ। ਸਾਰੇ ਮਾਮਲੇ ਦੀ ਜਾਂਚ ਲਈ ਸਾਰੇ ਮਾਮਲੇ ਦੀ ਜਾਂਚ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਦੋਸ਼ੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ।

PunjabKesari

ਇਸ ਦੌਰਾਨ ਵਿਕਾਸ ਦੇ ਕਤਲ ਨੂੰ ਲੈ ਕੇ ਅੱਜ ਭਾਵ ਸ਼ੁੱਕਰਵਾਰ ਕਈ ਥਾਵਾਂ ’ਤੇ ਪ੍ਰਦਰਸ਼ਨ ਵੀ ਕੀਤਾ ਗਿਆ। ਬੀ. ਕੇ. ਹਸਪਤਾਲ ਦੇ ਬਾਹਰ ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਨੇ ਆਪਣੀ ਸਾਥੀਆਂ ਨਾਲ ਪ੍ਰਦਰਸ਼ਨ ਕੀਤਾ। ਕਾਂਗਰਸੀ ਵਰਕਰਾਂ ਨੇ ਵਿਕਾਸ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਉਕਤ ਹਸਪਤਾਲ ’ਚ ਵਿਕਾਸ ਚੌਧਰੀ ਦੀ ਮ੍ਰਿਤਕ ਦੇਹ ਰੱਖੀ ਗਈ ਸੀ।


Iqbalkaur

Content Editor

Related News