CM ਜੈਰਾਮ ਠਾਕੁਰ ਅੱਜ ਅਦਾਕਾਰ ਅਮਿਤਾਭ ਬੱਚਨ ਨਾਲ ਕਰਨਗੇ ਮੁਲਾਕਾਤ

12/01/2019 3:17:12 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅੱਜ ਭਾਵ ਐਤਵਾਰ ਨੂੰ ਕੁੱਲੂ ਜ਼ਿਲੇ 'ਚ ਮਨਾਲੀ ਦੌਰੇ 'ਤੇ ਹਨ, ਜਿੱਥੇ ਉਹ ਅਦਾਕਾਰ ਅਮਿਤਾਭ ਬੱਚਨ ਨਾਲ ਮੁਲਾਕਾਤ ਕਰਨਗੇ। ਪ੍ਰੋਗਰਾਮ ਮੁਤਾਬਕ ਮੁੱਖ ਮੰਤਰੀ ਜੈਰਾਮ ਠਾਕੁਰ ਸਭ ਤੋਂ ਪਹਿਲਾਂ ਆਪਣੇ ਗ੍ਰਹਿ ਖੇਤਰ ਸਿਰਾਜ 'ਚ ਕਰੋੜਾਂ ਰੁਪਏ ਦੀ ਸੌਗਾਤ ਦੇਣਗੇ ਅਤੇ ਦੁਪਹਿਰ ਤੋਂ ਬਾਅਦ ਮਨਾਲੀ 'ਚ ਲੋਕਾਂ ਨੂੰ ਮਿਲਣਗੇ, ਜਿੱਥੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਗੇ। ਮੁੱਖ ਮੰਤਰੀ ਮਨਾਲੀ 'ਚ ਕੁਝ ਘੰਟੇ ਰੁਕਣਗੇ ਅਤੇ ਫਿਰ ਸ਼ਿਮਲਾ ਵਾਪਸ ਜਾਣਗੇ, ਜਿੱਥੇ ਉਹ ਅਦਾਕਾਰ ਅਮਿਤਾਭ ਬੱਚਨ ਦਾ ਕੁਲੱਵੀ ਟੋਪੀ, ਮਫਲਰ ਅਤੇ ਯਾਦਗਾਰੀ ਚਿੰਨ ਭੇਂਟ ਕਰ ਕੇ ਸਵਾਗਤ ਕਰਨਗੇ। ਇਸ ਦੌਰਾਨ 'ਬਿਗ ਬੀ' ਦੇ ਨਾਲ ਫਿਲਮ ਦੇ ਡਾਇਰੈਕਟਰ ਵੀ ਮੌਜੂਦ ਹੋਣ ਦੀ ਜਾਣਕਾਰੀ ਮਿਲੀ ਹੈ।

ਹਿਮਾਚਲ ਪ੍ਰਦੇਸ਼ ਸਰਕਾਰ ਨੇ ਅਦਾਕਾਰ ਅਮਿਤਾਭ ਬੱਚਨ ਨੂੰ 'ਸਟੇਟ ਗੈਸਟ' ਬਣਾਇਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਭਾਜਪਾ ਸਰਕਾਰ ਨੇ 'ਬਿੱਗ ਬੀ' ਨੂੰ ਇਸ ਤਰ੍ਹਾਂ ਦਾ ਮਾਣ-ਸਨਮਾਨ ਦਿੱਤਾ ਹੈ, ਜਿਸ ਨੂੰ ਪ੍ਰਾਪਤ ਕਰਕੇ ਮਹਾਨਾਇਕ ਵੀ ਕਾਫੀ ਖੁਸ਼ ਹਨ। ਅਦਾਕਾਰ ਅਮਿਤਾਭ ਬੱਚਨ ਨੇ ਵੀ ਮਨਾਲੀ ਪਹੁੰਚਦੇ ਹੀ ਆਪਣੇ ਇੰਸਟਾਗ੍ਰਾਮ 'ਚ ਸਟੇਟਸ ਪਾਉਂਦੇ ਹੋਏ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਸੀ ਅਤੇ ਲਿਖਿਆ ਸੀ ਕਿ ਹਿਮਾਚਲ ਦੇ ਲੋਕ ਕਿੰਨੇ ਸਾਦਗੀ ਭਰੇ ਹਨ, ਜਿਨ੍ਹਾਂ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਹੈ।


Iqbalkaur

Content Editor

Related News