ਕੁਰੂਕਸ਼ੇਤਰ ''ਚ ਬੋਲੇ CM ਮਾਨ, ''ਤਾਨਾਸ਼ਾਹੀ ਦਾ ਜਵਾਬ ਵੋਟ ਨਾਲ ਦਿਓ''

Saturday, May 18, 2024 - 03:11 PM (IST)

ਕੁਰੂਕਸ਼ੇਤਰ ''ਚ ਬੋਲੇ CM ਮਾਨ, ''ਤਾਨਾਸ਼ਾਹੀ ਦਾ ਜਵਾਬ ਵੋਟ ਨਾਲ ਦਿਓ''

ਕੁਰੂਕਸ਼ੇਤਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਯਾਨੀ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਦੇ ਸਮਰਥਨ ਲਈ ਪੂੰਡਰੀ ਪਹੁੰਚੇ। ਇਸ ਦੌਰਾਨ ਸੀ.ਐੱਮ. ਮਾਨ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਜੋ ਚੋਣਾਂ ਹਨ ਇਹ ਆਮ ਚੋਣਾਂ ਨਹੀਂ ਹਨ, ਇਹ ਚੋਣਾਂ ਦੇਸ਼ ਨੂੰ ਖਤਰਨਾਕ ਮੋੜ ਤੋਂ ਬਚਾਉਣ ਦੀਆਂ ਚੋਣਾਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਇਕ ਅਜਿਹੇ ਮੋੜ 'ਤੇ ਖੜ੍ਹਾ ਹੈ, ਇੱਥੋਂ ਜਾਂ ਤਾਂ ਤਾਨਾਸ਼ਾਹੀ ਵੱਲ ਜਾਵੇਗਾ ਜਾਂ ਫਿਰ ਲੋਕਤੰਤਰ ਤਰੀਕੇ ਨਾਲ ਚੁਣੇ ਹੋਏ ਲੋਕ ਤੁਹਾਡੀ ਇੱਛਾ ਮੁਤਾਬਕ, ਕੰਮ ਕਰਨਗੇ, ਤੁਹਾਡੇ ਹਿਸਾਬ ਨਾਲ ਕਾਨੂੰਨ ਬਣਨਗੇ। ਜਾਂ ਤਾਂ ਦੇਸ਼ ਬਹੁਤ ਹੀ ਖਤਰਨਾਕ, ਸੰਵਿਧਾਨ ਨੂੰ ਖਤਮ ਕਰਨ ਵਾਲੀ ਪਾਰਟੀ ਦੇ ਹੱਥ 'ਚ ਆਏਗਾ ਜਾਂ ਫਿਰ ਅਜਿਹੀਆਂ ਪਾਰਟੀਆਂ ਦੇ ਹੱਥ 'ਚ ਜਾਵੇਗਾ ਜੋ ਚਾਹੁੰਦੀਆਂ ਹਨ ਕਿ ਦੇਸ਼ ਤਰਕੀ ਕਰੇ, ਹਰ ਸਟੇਟ ਤਰਕੀ ਕਰੇ। ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ, ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਕਿਉਂਕਿ ਭਾਜਪਾ ਦੇ ਬਹੁਤ ਸਾਰੇ ਨੇਤਾ ਬੋਲ ਰਹੇ ਹਨ ਕਿ ਸਾਨੂੰ 400 ਤੋਂ ਪਾਰ ਕਰਵਾ ਦਿਓ ਅਸੀਂ ਸੰਵਿਧਾਨ ਬਦਲ ਦਿਆਂਗੇ। ਇਹ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਦਲ ਦੇਣਗੇ, ਇਸ ਤੋਂ ਬਾਅਦ ਚੋਣਾਂ ਨਹੀਂ ਹੋਣਗੀਆਂ। ਜਿਵੇਂ ਰੂਸ 'ਚ ਹੁੰਦਾ ਹੈ, ਜੋ ਪੁਤਿਨ ਹੈ ਉਹ ਚੋਣਾਂ ਨਹੀਂ ਕਰਵਾਉਂਦਾ, ਕਿਸੇ ਵਿਰੋਧੀ ਨੇਤਾ ਨੂੰ ਆਪਣੇ ਵਿਰੁੱਧ ਖੜ੍ਹਾ ਨਹੀਂ ਹੋਣ ਦਿੰਦਾ। ਇਹੀ ਕੰਮ ਇੱਥੇ ਵੀ ਸ਼ੁਰੂ ਹੋਣ ਵਾਲਾ ਹੈ। 

 

ਇਹ ਦੇਸ਼ ਕਿਸੇ ਦੇ ਪਿਓ ਦੀ ਜਾਗੀਰ ਨਹੀਂ

ਸੀ.ਐੱਮ. ਮਾਨ ਨੇ ਅੱਗੇ ਕਿਹਾ ਕਿ ਭਾਜਪਾ ਵਾਲੇ ਤਾਨਾਸ਼ਾਹੀ ਦੇ ਹੰਕਾਰ 'ਚ ਇੰਨੇ ਅੰਨ੍ਹੇ ਹੋ ਗਏ ਹਨ ਕਿ ਉਹ ਇਹ ਭੁੱਲ ਗਏ ਹਨ ਕਿ ਇਹ ਦੇਸ਼ ਕਿਸੇ ਦੇ ਪਿਓ ਦੀ ਜਾਗੀਰ ਨਹੀਂ ਹੈ। ਇਹ 140 ਕਰੋੜ ਲੋਕਾਂ ਦਾ ਦੇਸ਼ ਹੈ। ਸੰਵਿਧਾਨ ਨੂੰ ਤੁਸੀਂ ਇੰਝ ਹੀ ਨਹੀਂ ਬਦਲ ਸਕਦੇ। ਇਹ ਜੋ ਆਜ਼ਾਦੀ ਹੈ ਰਿਓੜੀਆਂ ਵੇਚ ਕੇ ਨਹੀਂ ਮਿਲੀ। ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ, ਸ਼ਹਿਦ-ਏ-ਆਜ਼ਮ ਭਗਤ ਸਿੰਘ ਤੋਂ ਲੈ ਕੇ ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਖਵੇਦ, ਲਾਲਾ ਲਾਜਪਤ ਰਾਏ, ਮਦਨ ਲਾਲ ਢਿੰਗਰਾ ਨੇ ਕੁਰਬਾਨੀਆਂ ਦਿੱਤੀਆਂ ਤਾਂ ਜਾ ਕੇ ਸਾਨੂੰ ਇਹ ਦੇਸ਼ ਮਿਲਿਆ ਹੈ। 

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਕਿਤੇ ਕੰਮ ਗਿਣਵਾਉਂਦੇ ਹੋਏ ਕਿਹਾ ਕਿ ਅਸੀਂ ਨਾਂ ਦੀ ਰਾਜਨੀਤੀ ਨਹੀਂ ਕੰਮ ਦੀ ਰਾਜਨੀਤੀ ਕਰਦੇ ਹਾਂ। ਪੰਜਾਬ 'ਚ ਅਸੀਂ ਸਵਾ ਦੋ ਸਾਲਾਂ 'ਚ 43 ਹਜ਼ਾਰ ਨੌਕਰੀਆਂ ਦਿੱਤੀਆਂ ਹਨ। ਅੱਜ ਪੰਜਾਬ ਦੇ 90 ਫੀਸਦੀ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਅਸੀਂ 300 ਯੂਨਿਟ ਮਹੀਨਾ ਬਿਜਲੀ ਮੁਫਤ ਕੀਤੀ ਹੋਈ ਹੈ। ਉਨ੍ਹਾਂ ਹਰਿਆਣਾ ਵਾਸੀਆਂ ਨੂੰ 'ਆਪ' ਉਮੀਦਵਾਰ ਡਾ.ਸੁਸ਼ੀਲ ਗੁਪਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। 


author

Rakesh

Content Editor

Related News