ਮਨਾਲੀ ’ਚ ਬੱਦਲ ਫਟਿਆ, ਹੜ੍ਹ ਨੇ ਮਚਾਈ ਤਬਾਹੀ (ਦੇਖੋ ਤਸਵੀਰਾਂ)
Wednesday, Sep 22, 2021 - 10:17 AM (IST)
ਮਨਾਲੀ- ਮਨਾਲੀ ਦੇ ਬਰੂਆ ਪਿੰਡ ’ਚ ਸੋਮਵਾਰ ਦੇਰ ਰਾਤ ਬੱਦਲ ਫਟਣ ਨਾਲ ਆਏ ਹੜ੍ਹ ਨੇ ਮੰਗਲਵਾਰ ਭਾਰੀ ਤਬਾਹੀ ਮਚਾਈ। ਪਿੰਡ ’ਚ ਅੱਧੀ ਰਾਤ ਵੇਲੇ ਮੀਂਹ ਪੈਣਾ ਸ਼ੁਰੂ ਹੋਇਆ ਅਤੇ ਬੱਦਲ ਫਟਣ ਪਿੱਛੋਂ ਵੇਖਦਿਆਂ ਹੀ ਵੇਖਦਿਆਂ ਪਿੰਡ ਵਿਚ ਹੜ੍ਹ ਆ ਗਿਆ। ਪਾਣੀ ਲੋਕਾਂ ਦੇ ਘਰਾਂ ਅੰਦਰ ਜਾ ਪਹੁੰਚਿਆ। ਬੱਦਲ ਫਟਣ ਕਾਰਨ ਭਾਵੇਂ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਪਿੰਡ ਵਾਸੀ ਸਾਰੀ ਰਾਤ ਸਹਿਮੇ ਰਹੇ। ਬਰੂਆ ਪੰਚਾਇਤ ਦੇ ਵਾਰਡ ਨੰ.6 ਅਤੇ 4 ਦੇ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ।
ਵਾਰਡ ਨੰਬਰ-6 ਨਾਲ ਲੱਗਦੇ ਨਾਲੇ ਵਿਚ ਅੱਧੀ ਰਾਤ ਤੋਂ ਕੁਝ ਦੇਰ ਬਾਅਦ ਫਟੇ ਬੱਦਲ ਨੇ ਪਿੰਡ ਨੂੰ ਭਾਰੀ ਨੁਕਸਾਨ ਪਹੁੰਚਿਆ। ਪਿੰਡ ਦੇ ਪੰਚਾਇਤ ਦੇ ਮੁਖੀ ਚੂੜਾਮਨੀ ਠਾਕੁਰ ਨੇ ਦੱਸਿਆ ਕਿ ਬੱਦਲ ਫਟਣ ਪਿੱਛੋਂ ਜਦੋਂ ਹੜ੍ਹ ਦਾ ਪਾਣੀ ਘਰਾਂ ਵਿਚ ਦਾਖ਼ਲ ਹੋਇਆ ਤਾਂ ਲੋਕ ਸਹਿਮ ਗਏ। ਵਾਰਡ ਨੰ.4 ਅਤੇ 6 ਦੇ ਲੋਕ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਹੋਏ। ਹੜ੍ਹ ਦੇ ਪਾਣੀ ਨੇ ਸੇਬ ਦੇ ਬਾਗਾਂ ਨੂੰ ਨੁਕਸਾਨ ਹੋਇਆ। ਮਨਾਲੀ ਦੇ ਤਹਿਸੀਲਦਾਰ ਐੱਨ.ਐੱਸ. ਵਰਮਾ ਨੇ ਦੱਸਿਆ ਕਿ ਮਾਲ ਵਿਭਾਗ ਨੁਕਸਾਨ ਦਾ ਅੰਦਾਜਾ ਲਾ ਕੇ ਸਰਕਾਰ ਨੂੰ ਰਿਪੋਰਟ ਭੇਜੇਗਾ।