ਹਿਮਾਚਲ ''ਚ ਕਹਿਰ ਵਰ੍ਹਾ ਰਿਹਾ ਭਾਰੀ ਮੀਂਹ, ਮਣੀਮਹੇਸ਼ ''ਚ ਫਸੇ ਕਈ ਯਾਤਰੀ (ਵੀਡੀਓ)

Tuesday, Aug 26, 2025 - 08:02 PM (IST)

ਹਿਮਾਚਲ ''ਚ ਕਹਿਰ ਵਰ੍ਹਾ ਰਿਹਾ ਭਾਰੀ ਮੀਂਹ, ਮਣੀਮਹੇਸ਼ ''ਚ ਫਸੇ ਕਈ ਯਾਤਰੀ (ਵੀਡੀਓ)

ਨੈਸ਼ਨਲ ਡੈਸਕ- ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਦੇਸ਼ ਭਰ ਦੇ ਕਈ ਇਲਾਕਿਆਂ 'ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਉਥੇ ਹੀ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ 'ਚ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਵਿਚਕਾਰ ਮਣੀਮਹੇਸ਼ ਦੀ ਯਾਤਰਾ ਦੌਰਾਨ ਬੱਦਲ ਫਟਣ ਦੀਆਂ ਖਬਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 

ਸੋਸ਼ਲ ਮੀਡੀਆ 'ਤੇ @agogcloudkitchen ਨਾਂ ਦੀ ਇਕ ਇੰਸਟਾਗ੍ਰਾਮ ਦੀ ਆਈ.ਡੀ. ਤੋਂ ਸ਼ੇਅਰ ਕੀਤੀ ਵੀਡੀਓ 'ਚ ਇਕ ਬਹੁਤ ਹੀ ਡਰੀ ਹੋਈ ਔਰਤ ਇਹ ਜਾਣਕਾਰੀ ਦੇ ਰਹੀ ਹੈ ਕਿ ਬੀਤੇ ਦਿਨ ਮਣੀਮਹੇਸ਼ 'ਚ ਇਕ ਬੱਦਲ ਫਟ ਗਿਆ ਸੀ ਜਿਸ ਕਾਰਨ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪਿੱਛੇ ਹਟਣ ਦੀ ਬਜਾਏ ਅੱਗੇ ਉੱਚੇ ਇਲਾਕਿਆਂ ਵੱਲ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਉਹ ਇਹ ਵੀ ਕਹਿ ਰਹੀ ਹੈ ਕਿ ਕੋਈ ਵੀ ਯਾਤਰੀ ਇਨ੍ਹਾਂ ਹਲਾਤਾਂ 'ਚ ਹਿਮਾਚਲ ਜਾਂ ਮਣੀਮਹੇਸ਼ ਯਾਤਰਾ ਲਈ ਨਾ ਆਵੇ ਕਿਉਂਕਿ ਯਾਤਰੀਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਇੱਥੇ ਬੁਰੀ ਤਰ੍ਹਾਂ ਫਸੇ ਹੋਏ ਹਨ। 

 
 
 
 
 
 
 
 
 
 
 
 
 
 
 
 

A post shared by agogcloudkitchen (@agogcloudkitchen)

ਹਾਲਾਤ ਨੂੰ ਦੇਖਦੇ ਹੋਏ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ, ਲੋਕਾਂ ਨੂੰ ਜਿੱਥੇ ਵੀ ਹਨ, ਉੱਥੇ ਰਹਿਣ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਲੋਕਾਂ ਨੂੰ ਸਹੀ ਐਲਾਨ ਕਰਕੇ ਸੁਰੱਖਿਅਤ ਥਾਵਾਂ 'ਤੇ ਰਹਿਣ ਲਈ ਕਿਹਾ ਜਾ ਰਿਹਾ ਹੈ। ਮੌਸਮ ਵਿੱਚ ਸੁਧਾਰ ਹੋਣ ਤੱਕ ਅੱਗੇ ਦੀ ਯਾਤਰਾ ਰੋਕ ਦਿੱਤੀ ਗਈ ਹੈ। ਇਸ ਸਮੇਂ ਹਦਸਰ ਵਿੱਚ ਲਗਭਗ 500 ਸ਼ਰਧਾਲੂ, ਧਾਂਚੋ ਵਿੱਚ 300 ਸ਼ਰਧਾਲੂ ਹਨ। ਗੌਰੀਕੁੰਡ ਤੋਂ ਹੇਠਾਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਉੱਥੇ ਰੋਕ ਦਿੱਤਾ ਗਿਆ ਹੈ।


author

Rakesh

Content Editor

Related News