ਯੂ. ਪੀ : ਸਮ੍ਰਿਤੀ ਦੇ ਨਜ਼ਦੀਕੀ ਸਾਬਕਾ ਸਰਪੰਚ ਨੂੰ ਬਦਮਾਸ਼ਾਂ ਨੇ ਮਾਰੀ ਗੋਲੀ

Sunday, May 26, 2019 - 09:04 AM (IST)

ਯੂ. ਪੀ : ਸਮ੍ਰਿਤੀ ਦੇ ਨਜ਼ਦੀਕੀ ਸਾਬਕਾ ਸਰਪੰਚ ਨੂੰ ਬਦਮਾਸ਼ਾਂ ਨੇ ਮਾਰੀ ਗੋਲੀ

ਅਮੇਠੀ—ਲੋਕ ਸਭਾ ਚੋਣਾਂ ਖਤਮ ਹੋਣ ਦੇ ਨਾਲ ਹੀ ਅਮੇਠੀ 'ਚ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਅਮੇਠੀ ਦੇ ਬਾਰੋਲੀਆ ਪਿੰਡ ਦਾ ਸਾਬਕਾ ਸਰਪੰਚ ਸੁਰਿੰਦਰ ਸਿੰਘ ਦੀ ਕੁਝ ਅਣਪਛਾਤੇ ਬਦਮਾਸ਼ਾਂ ਨੇ ਹੱਤਿਆ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਗਿਆ ਜਦੋਂ ਸਾਬਕਾ ਸਰਪੰਚ ਸੁਰਿੰਦਰ ਸਿੰਘ ਆਪਣੇ ਘਰ ਦੇ ਬਾਹਰ ਸੌਂ ਰਿਹਾ ਸੀ। ਹਾਦਸੇ ਤੋਂ ਤਰੁੰਤ ਬਾਅਦ ਸੁਰਿੰਦਰ ਸਿੰਘ ਨੂੰ ਲਖਨਊ ਟ੍ਰਾਮਾ ਸੈਂਟਰ 'ਚ ਲਿਜਾਇਆ ਗਿਆ ਪਰ ਉੱਥੇ ਜਾਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ ਸੀ।ਹਾਦਸੇ ਦੀ ਜਾਣਕਾਰੀ ਮਿਲਣ 'ਤੇ ਪੁਲਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ। ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ। 

PunjabKesari

ਦੱਸ ਦੇਈਏ ਕਿ ਸੁਰਿੰਦਰ ਹਾਲ ਹੀ 'ਚ ਅਮੇਠੀ ਦੀਆਂ ਚੋਣਾਂ ਜਿੱਤਣ ਵਾਲੀ ਸਮ੍ਰਿਤੀ ਈਰਾਨੀ ਦੇ ਨਜ਼ਦੀਕੀ ਦੱਸਿਆ ਜਾ ਰਿਹਾ ਹੈ। ਉਹ ਸਮ੍ਰਿਤੀ ਈਰਾਨੀ ਦੇ ਨਾਲ ਕਈ ਜਨਸਭਾਵਾਂ  ਵੀ ਕਰ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਬਾਰੋਲੀਆ ਪਿੰਡ ਨੂੰ ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਮਹਰੂਮ ਨੇਤਾ ਮਨੋਹਰ ਪਾਰੀਕਰ ਨੇ ਗੋਦ ਲਿਆ ਸੀ।


author

Iqbalkaur

Content Editor

Related News