8ਵੀਂ ਜਮਾਤ ਦੀ ਵਿਦਿਆਰਥਣ ਨਾਲ 2 ਸਹਿਪਾਠੀਆਂ ਨੇ ਕਲਾਸ 'ਚ ਕੀਤਾ ਜਬਰ ਜ਼ਿਨਾਹ

Friday, Dec 02, 2022 - 02:48 PM (IST)

8ਵੀਂ ਜਮਾਤ ਦੀ ਵਿਦਿਆਰਥਣ ਨਾਲ 2 ਸਹਿਪਾਠੀਆਂ ਨੇ ਕਲਾਸ 'ਚ ਕੀਤਾ ਜਬਰ ਜ਼ਿਨਾਹ

ਮੁੰਬਈ (ਭਾਸ਼ਾ)- ਮੁੰਬਈ ਦੇ ਮਾਟੁੰਗਾ ਇਲਾਕੇ 'ਚ ਸਥਿਤ ਇਕ ਸਕੂਲ ਦੀ ਜਮਾਤ 'ਚ 2 ਮੁੰਡਿਆਂ ਨੇ 13 ਸਲਾ ਆਪਣੀ ਸਹਿਪਾਠੀ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਦੋਹਾਂ ਨਾਬਾਲਗ ਖ਼ਿਲਾਫ਼ ਇਕ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਇਕ ਅਧਿਕਾਰੀ ਸ਼ੁੱਕਰਵਾਰ ਨੂੰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਸੋਮਵਾਰ ਨੂੰ ਹੋਈ। ਮਾਟੁੰਗਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ,''ਕੁੜੀ ਦਾ ਉਸ ਦੇ 2 ਸਹਿਪਾਠੀਆਂ ਨੇ ਉਦੋਂ ਯੌਨ ਸ਼ੋਸ਼ਣ ਕੀਤਾ, ਜਦੋਂ ਉਨ੍ਹਾਂ ਦੇ ਹੋਰ ਸਹਿਪਾਠੀ ਡਾਂਸ ਕਲਾਸ ਲਈ ਜਮਾਤ ਤੋਂ ਬਾਹਰ ਗਏ ਸਨ। ਇਸ ਸਥਿਤੀ ਦਾ ਫ਼ਾਇਦਾ ਉਠਾ ਕੇ ਦੋਹਾਂ ਦੋਸ਼ੀਆਂ ਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ।''

ਇਹ ਵੀ ਪੜ੍ਹੋ : ਚੱਲਦੀ ਰੇਲ ਗੱਡੀ 'ਚ ਖਿੜਕੀ ਦਾ ਸ਼ੀਸ਼ਾ ਤੋੜ ਕੇ ਲੋਹੇ ਦੀ ਰਾਡ ਯਾਤਰੀ ਦੀ ਗਰਦਨ 'ਚ ਵੜੀ, ਮੌਤ

ਉਨ੍ਹਾਂ ਕਿਹਾ ਕਿ ਪੀੜਤਾ ਅਤੇ ਦੋਸ਼ੀ 8ਵੀਂ ਜਮਾਤ ਦੇ ਵਿਦਿਆਰਥੀ ਹਨ। ਅਧਿਕਾਰੀ ਨੇ ਕਿਹਾ,''ਇਸ ਘਟਨਾ ਨੇ ਕੁੜੀ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਉਸ ਨੇ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ, ਜਿਨ੍ਹਾਂ ਨੇ ਤੁਰੰਤ ਦੋਸ਼ੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।'' ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁੰਡਿਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376 ਡੀਏ ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ। ਅਧਿਕਾਰੀ ਨੇ ਦੱਸਿਆ ਕਿ ਨਾਬਾਲਗ ਦੋਸ਼ੀਆਂ ਨੂੰ ਇਕ ਕਿਸ਼ੋਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੇ ਉਨ੍ਹਾਂ ਨੂੰ ਦੱਖਣੀ ਮੁੰਬਈ ਦੇ ਡੋਂਗਰੀ 'ਚ ਕਿਸ਼ੋਰ ਹਿਰਾਸਤ ਕੇਂਦਰ ਭੇਜ ਦਿੱਤਾ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News