ਮਣੀਪੁਰ ''ਚ ਮੁੜ ਭੜਕੀ ਹਿੰਸਾ, 1 ਦੀ ਮੌਤ 27 ਜ਼ਖ਼ਮੀ, ਕਈ ਲਿਆਕਿਆ ''ਚ ਲੱਗਾ ਕਰਫਿਊ

Saturday, Mar 08, 2025 - 07:21 PM (IST)

ਮਣੀਪੁਰ ''ਚ ਮੁੜ ਭੜਕੀ ਹਿੰਸਾ, 1 ਦੀ ਮੌਤ 27 ਜ਼ਖ਼ਮੀ, ਕਈ ਲਿਆਕਿਆ ''ਚ ਲੱਗਾ ਕਰਫਿਊ

ਨੈਸ਼ਨਲ ਡੈਸਕ- ਮਣੀਪੁਰ ਵਿੱਚ ਸ਼ਨੀਵਾਰ ਨੂੰ NH-2 'ਤੇ ਫ੍ਰੀ ਟ੍ਰੈਫਿਕ ਮੂਵਮੈਂਟ ਦੌਰਾਨ ਕੁਕੀ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ। ਕੂਕੀ ਭਾਈਚਾਰੇ ਦੇ ਲੋਕ ਫ੍ਰੀ ਮੂਵਮੈਂਟ ਦਾ ਵਿਰੋਧ ਕਰ ਰਹੇ ਸਨ ਅਤੇ ਸੜਕ ਨੂੰ ਜਾਮ ਕਰ ਦਿੱਤਾ। ਜਦੋਂ ਸੁਰੱਖਿਆ ਬਲਾਂ ਨੇ ਇਸਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਹਿੰਸਾ ਸ਼ੁਰੂ ਕਰ ਦਿੱਤੀ। ਭੀੜ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਇਸ ਦੌਰਾਨ ਪੱਥਰਬਾਜ਼ੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 27 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ।

ਮਣੀਪੁਰ ਵਿੱਚ ਪਿਛਲੇ 2 ਸਾਲਾਂ ਤੋਂ ਚੱਲ ਰਹੀ ਨਸਲੀ ਹਿੰਸਾ ਦੇ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 1 ਮਾਰਚ ਨੂੰ ਸੂਬੇ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ ਸੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਕੇਂਦਰੀ ਬਲਾਂ ਨੂੰ 8 ਮਾਰਚ ਤੋਂ ਮਣੀਪੁਰ ਦੇ ਸਾਰੇ ਪ੍ਰਮੁੱਖ ਮਾਰਗਾਂ 'ਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਮਾਹੌਲ ਨੂੰ ਖਰਾਬ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।

ਇਸ ਨਿਰਦੇਸ਼ ਦਾ ਪਾਲਣ ਕਰਦੇ ਹੋਏ ਕੇਂਦਰੀ ਰਿਜ਼ਰਵ ਪੁਲਸ ਫੋਰਸ ਨੇ ਸੂਬਾ ਪ੍ਰਸ਼ਾਸਨ ਦੇ ਸਹਿਯੋਗ ਨਾਲ 8 ਮਾਰਚ ਤੋਂ ਫ੍ਰੀ ਟ੍ਰੈਫਿਕ ਮੂਵਮੈਂਟ ਦੀ ਸ਼ੁਰੂਆਤ ਕੀਤੀ। ਫ੍ਰੀ ਮੂਵਮੈਂਟ ਦੇ ਪਹਿਲੇ ਦਿਨ ਸੂਬੇ 'ਚ ਹਿੰਸਾ ਦੇਖਣ ਨੂੰ ਮਿਲੀ, ਜਿਸ ਵਿੱਚ ਕਾਂਗਪੋਕਪੀ ਤੋਂ ਸੈਨਾਪਤੀ ਜਾ ਰਹੀ ਇੱਕ ਜਨਤਕ ਬੱਸ 'ਤੇ ਭੀੜ ਨੇ ਹਮਲਾ ਕਰ ਦਿੱਤਾ। ਬੱਸ 'ਤੇ ਕਥਿਤ ਤੌਰ 'ਤੇ ਕੁਕੀ ਭਾਈਚਾਰੇ ਦੇ ਲੋਕਾਂ ਨੇ ਪੱਥਰ ਮਾਰੇ। ਕੁਕੀ ਭਾਈਚਾਰਾ ਉਦੋਂ ਤੱਕ ਆਵਾਜਾਈ ਦੀ ਆਜ਼ਾਦੀ ਨਹੀਂ ਚਾਹੁੰਦਾ ਜਦੋਂ ਤੱਕ ਮਣੀਪੁਰ ਦੇ ਪਹਾੜੀ ਜ਼ਿਲ੍ਹਿਆਂ ਲਈ ਇੱਕ ਵੱਖਰੇ ਪ੍ਰਸ਼ਾਸਕੀ ਢਾਂਚੇ ਦੀ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋ ਜਾਂਦੀ।


author

Rakesh

Content Editor

Related News