ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗਵਈ ਨੇ ਮਿਲਾਨ ’ਚ ਕਿਹਾ, ਸੱਚੇ ਲੋਕਰਾਜ ਲਈ ਸਮਾਜਿਕ-ਆਰਥਿਕ ਨਿਆਂ ਜ਼ਰੂਰੀ
Friday, Jun 20, 2025 - 12:25 AM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ. ਆਰ. ਗਵਈ ਨੇ ਕਿਹਾ ਹੈ ਕਿ ਕੋਈ ਵੀ ਰਾਸ਼ਟਰ ਸਮਾਜ ਦੇ ਵੱਡੇ ਵਰਗਾਂ ਨੂੰ ਹਾਸ਼ੀਏ ’ਤੇ ਧੱਕਣ ਵਾਲੀਆਂ ਢਾਂਚਾਗਤ ਨਾਬਰਾਬਰੀਆਂ ਵੱਲ ਧਿਆਨ ਦਿੱਤੇ ਬਿਨਾਂ ਸੱਚਮੁੱਚ ਪ੍ਰਗਤੀਸ਼ੀਲ ਜਾਂ ਲੋਕਰਾਜ ਹੋਣ ਦਾ ਦਾਅਵਾ ਨਹੀਂ ਕਰ ਸਕਦਾ।
ਇਟਲੀ ਦੇ ਮਿਲਾਨ ’ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ਼ ਜਸਟਿਸ ਨੇ ਕਿਹਾ ਕਿ ਲੰਬੇ ਸਮੇਂ ਦੀ ਸਥਿਰਤਾ, ਸਮਾਜਿਕ ਸਦਭਾਵਨਾ ਅਤੇ ਟਿਕਾਊ ਵਿਕਾਸ ਹਾਸਲ ਕਰਨ ਲਈ ਸਮਾਜਿਕ-ਆਰਥਿਕ ਨਿਆਂ ਇਕ ਵਿਵਹਾਰਕ ਲੋੜ ਹੈ। ਇਹ ਇਕ ਅਮੂਰਤ ਆਦਰਸ਼ ਨਹੀਂ ਹੈ। ਇਸ ਨੂੰ ਸਮਾਜਿਕ ਢਾਂਚੇ, ਮੌਕਿਆਂ ਦੀ ਵੰਡ ਤੇ ਲੋਕਾਂ ਦੇ ਰਹਿਣ-ਸਹਿਣ ਦੇ ਹਾਲਾਤ ਮੁਤਾਬਕ ਜੜ੍ਹ ਫੜਨੀ ਚਾਹੀਦੀ ਹੈ।