ਮਨੀ ਲਾਂਡਰਿੰਗ ਮਾਮਲੇ ''ਚ ED ਦੀ ਵੱਡੀ ਕਾਰਵਾਈ, ਨਗਰ ਵਿਕਾਸ ਇੰਜੀਨੀਅਰ ਨੂੰ ਕੀਤਾ ਗ੍ਰਿਫ਼ਤਾਰ

Thursday, Feb 23, 2023 - 03:52 AM (IST)

ਮਨੀ ਲਾਂਡਰਿੰਗ ਮਾਮਲੇ ''ਚ ED ਦੀ ਵੱਡੀ ਕਾਰਵਾਈ, ਨਗਰ ਵਿਕਾਸ ਇੰਜੀਨੀਅਰ ਨੂੰ ਕੀਤਾ ਗ੍ਰਿਫ਼ਤਾਰ

ਨੈਸ਼ਨਲ ਡੈਸਕ: ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਝਾਰਖੰਡ ਦੇ ਪੇਂਡੂ ਵਿਕਾਸ ਵਿਭਾਗ ਦੇ ਇੰਜੀਨੀਅਰ ਵੀ.ਕੇ. ਰਾਮ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵਿਚਾਲੇ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇੰਜੀਨੀਅਰ ਵੀ.ਕੇ. ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਸਾਰੇ ਸਕੂਲਾਂ 'ਚ ਪੜ੍ਹਾਈ ਜਾਵੇਗੀ ਪ੍ਰਧਾਨ ਮੰਤਰੀ ਮੋਦੀ ਦੀ ਕਿਤਾਬ, ਸਿੱਖਿਆ ਮੰਤਰਾਲੇ ਨੇ ਸੂਬਿਆਂ ਨੂੰ ਦਿੱਤੇ ਨਿਰਦੇਸ਼

ਇੰਜੀਨੀਅਰ ਵਰਿੰਦਰ ਰਾਮ ਦੇ ਰਾਂਚੀ, ਜਮਸ਼ੇਦਪੁਰ ਸਮੇਤ 24 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਦੌਰਾਨ ਈ.ਡੀ. ਨੂੰ ਉਸ ਦੇ ਘਰੋਂ ਡੇਢ ਕਰੋੜ ਤੋਂ ਵੱਧ ਦੇ ਗਹਿਣੇ ਮਿਲੇ ਹਨ। ਇਸ ਤੋਂ ਇਲਾਵਾ ਮਿਲ ਰਹੀ ਸੂਚਨਾ ਮੁਤਾਬਕ ਈ.ਡੀ. ਨੇ ਇੰਜੀਨੀਅਰ ਵਰਿੰਦਰ ਰਾਮ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸਟੈਂਡਿੰਗ ਕਮੇਟੀ ਦੀ ਚੋਣ ਨੂੰ ਲੈ ਕੇ ਆਪਸ 'ਚ ਭਿੜੇ ਭਾਜਪਾ ਤੇ 'ਆਪ' ਦੇ ਕੌਂਸਲਰ, MCD 'ਚ ਹੋਏ ਹੱਥੋਪਾਈ

ਦੱਸਿਆ ਜਾ ਰਿਹਾ ਹੈ ਕਿ ਇਕ ਹੋਰ ਵਿਅਕਤੀ ਨੂੰ ਵੀ ਈ.ਡੀ. ਨੇ ਹਿਰਾਸਤ ਵਿਚ ਲਿਆ ਹੈ। ਹਿਰਾਸਤ ਵਿਚ ਲਿਆ ਗਿਆ ਦੂਸਰਾ ਵਿਅਕਤੀ ਆਲੋਕ ਰੰਜਨ ਹੈ। ਈ.ਡੀ. ਸੂਤਰਾਂ ਦੀ ਮੰਨੀਏ ਤਾਂ ਬਰਾਮਦ ਗਹਿਣੇ ਤੋਂ ਇਲਾਵਾ 20 ਤੋਂ ਵੱਧ ਦੀ ਜਾਇਦਾਦ ਦੇ ਕਾਗਜ਼ਾ ਵੀ ਬਰਾਮਦ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News