ਅਸੀਂ CAA ਦਾ ਵਿਰੋਧ ਕਰਾਂਗੇ ਪਰ ਹਿੰਸਾ ਦਾ ਸਾਥ ਨਹੀਂ ਦੇਵਾਂਗੇ : ਓਵੈਸੀ

12/20/2019 11:23:11 AM

ਹੈਦਰਾਬਾਦ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) 'ਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲੀਮੀਨ (ਏ.ਆਈ.ਐੱਮ.ਆਈ.ਐੱਮ.) ਦੇ ਹੈੱਡ ਆਫ਼ਿਸ 'ਚ ਯੂਨਾਈਟੇਡ ਮੁਸਲਿਮ ਐਕਸ਼ਨ ਕਮੇਟੀ ਦੀ ਇਕ ਬੈਠਕ ਹੋਈ। ਇਸ ਬੈਠਕ 'ਚ ਅਸਦੁਦੀਨ ਓਵੈਸੀ ਨੇ ਕਿਹਾ ਕਿ ਅਸੀਂ ਕਾਨੂੰਨ ਦਾ ਵਿਰੋਧ ਕਰਨਾ ਹੈ ਪਰ ਪੁਲਸ ਦੀ ਮਨਜ਼ੂਰੀ ਤੋਂ ਬਾਅਦ ਹੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸੀ.ਏ.ਏ. ਅਤੇ ਐੱਨ.ਆਰ.ਸੀ. ਬਿੱਲ ਦਾ ਵਿਰੋਧ ਕਰਾਂਗੇ ਪਰ ਸ਼ਾਂਤੀਪੂਰਨ ਤਰੀਕੇ ਨਾਲ। ਉਨ੍ਹਾਂ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਲਖਨਊ, ਦਿੱਲੀ, ਮੰਗਲੁਰੂ 'ਚ ਪੁਲਸ ਦੀ ਬੇਰਹਿਮੀ ਅਤੇ ਹਿੰਸਾ ਹੋਈ ਸੀ, ਜਿਸ 'ਚ 2 ਮੁਸਲਮਾਨਾਂ ਦੀ ਮੌਤ ਹੋ ਗਈ ਸੀ। ਜੇਕਰ ਹਿੰਸਾ ਹੁੰਦੀ ਹੈ ਤਾਂ ਅਸੀਂ ਇਸ ਦੀ ਨਿੰਦਾ ਕਰਾਂਗੇ ਅਤੇ ਇਸ ਤੋਂ ਖੁਦ ਨੂੰ ਵੱਖ ਕਰ ਲਵਾਂਗੇ।

ਦੱਸਣਯੋਗ ਹੈ ਕਿ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਸੜਕਾਂ 'ਤੇ ਹੰਗਾਮਾ ਹੋ ਰਿਹਾ ਹੈ। ਵਿਰੋਧ ਪ੍ਰਦਰਸ਼ਨ ਕਾਰਨ ਦਿੱਲੀ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਹਿੰਸਾ ਦੇਖਣ ਨੂੰ ਮਿਲੀ। ਲਖਨਊ 'ਚ ਕਈ ਥਾਂਵਾਂ 'ਤੇ ਅਗਨੀਕਾਂਡ, ਪੁਲਸ 'ਤੇ ਪਥਰਾਅ ਅਤੇ ਹਿੰਸਕ ਝੜਪਾਂ ਹੋਈਆਂ। ਪ੍ਰਦਰਸ਼ਨਕਾਰੀਆਂ ਨੇ ਪੁਲਸ ਚੌਕੀਆਂ 'ਤੇ ਹਮਲਾ ਕੀਤਾ। ਇਸ ਦੇ ਨਾਲ ਹੀ ਮੀਡੀਆ ਦੀਆਂ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਹਿੰਸਕ ਝੜਪ 'ਚ ਜ਼ਖਮੀ ਹੋਏ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ।


DIsha

Content Editor

Related News