ਕਾਂਸਟੇਬਲ ਦੇ ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, 12ਵੀਂ ਪਾਸ ਕਰ ਸਕਦੇ ਹਨ ਅਪਲਾਈ
Thursday, Nov 14, 2019 - 10:42 AM (IST)

ਨਵੀਂ ਦਿੱਲੀ—ਸੈਂਟਰਲ ਇੰਡਸਟ੍ਰੀਅਲ ਸਕਿਓਰਿਟੀ ਫੋਰਸ (CISF) ਨੇ ਸਪੋਰਟਸ ਪਰਸਨ ਲਈ ਕਾਂਸਟੇਬਲ (ਜਨਰਲ ਡਿਊਟੀ) ਦੇ ਅਹੁਦਿਆਂ ਲਈ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 300
ਆਖਰੀ ਤਾਰੀਕ- 24 ਦਸੰਬਰ 2019
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ ਅਤੇ ਇਸ ਦੇ ਨਾਲ ਹੀ ਸਟੇਟ/ਨੈਸ਼ਨਲ/ਇੰਟਰਨੈਸ਼ਨਲ ਲੈਵਲ 'ਤੇ ਖੇਡ ਦਾ ਤਜਰਬਾ ਹੋਵੇ।
ਉਮਰ ਸੀਮਾ- 18 ਤੋਂ 23 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਸਪੋਰਟਸ ਈਵੈਂਟ 'ਚ ਟ੍ਰਾਇਲ ਟੈਸਟ ਅਤੇ ਮੈਡੀਕਲ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.cisf.gov.in/ ਪੜ੍ਹੋ।