ਜਾਸੂਸੀ ਲਈ ਚੀਨ ਨੇ ਹਿੰਦ ਮਹਾਸਾਗਰ ’ਚ ਭੇਜਿਆ ਬੇੜਾ

Saturday, Nov 05, 2022 - 04:31 PM (IST)

ਜਾਸੂਸੀ ਲਈ ਚੀਨ ਨੇ ਹਿੰਦ ਮਹਾਸਾਗਰ ’ਚ ਭੇਜਿਆ ਬੇੜਾ

ਨਵੀਂ ਦਿੱਲੀ (ਵਾਰਤਾ)- ਚੀਨ ਦੀ ਚਾਲਬਾਜ਼ੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਉਸ ਨੇ ਹਿੰਦ ਮਹਾਸਾਗਰ ’ਚ ਆਪਣਾ ਜਾਸੂਸੀ ਬੇੜਾ ਭੇਜਿਆ ਹੈ, ਜਿਸ ’ਤੇ ਭਾਰਤ ਦੀ ਤਿੱਖੀ ਨਜ਼ਰ ਬਣੀ ਹੋਈ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਹਿੰਦ ਮਹਾਸਾਗਰ ਖੇਤਰ ’ਚ ਦਾਖ਼ਲ ਹੋਏ ਚੀਨੀ ਬੇੜੇ ਦੀ ਆਵਾਜਾਈ ਦੀ ਨਿਗਰਾਨੀ ਕਰ ਰਹੀ ਹੈ।

ਇਹ ਵੀ ਪੜ੍ਹੋ : ਹਿਮਾਚਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 24 ਕਰੋੜ ਦਾ ਸੋਨਾ ਜ਼ਬਤ

ਦੱਸਿਆ ਜਾ ਰਿਹਾ ਹੈ ਕਿ ਚੀਨ ਨੇ ਭਾਰਤੀ ਮਿਜ਼ਾਈਲ ਦੀ ਜਾਸੂਸੀ ਲਈ ਬੇੜਾ ਇਥੇ ਭੇਜਿਆ ਹੈ। ਕੁਝ ਮਹੀਨੇ ਪਹਿਲਾਂ ਚੀਨ ਨੇ ਇਸੇ ਤਰ੍ਹਾਂ ਦਾ ਇਕ ਜਾਸੂਸੀ ਜਹਾਜ਼ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ ’ਤੇ ਭੇਜਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਚੀਨੀ ਜਲ ਸੈਨਾ ਵੱਲੋਂ ਸਮੁੰਦਰ ’ਚ ਤਾਇਨਾਤ ਕੀਤੇ ਜਾ ਰਹੇ ਜਾਸੂਸੀ ਜਹਾਜ਼ ਇਕ ਹੀ ਕੈਟੇਗਰੀ ਦੇ ਹਨ। ਇਹ ਜਹਾਜ਼ ਬੈਲਿਸਟਿਕ ਮਿਜ਼ਾਈਲ ਅਤੇ ਉੱਪ ਗ੍ਰਹਿ ’ਤੇ ਨਜ਼ਰ ਰੱਖ ਸਕਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News