ਚੀਨ ਦੀ ''ਸਲਾਮੀ ਸਲਾਈਸਿੰਗ'' ਰਣਨੀਤੀ ਨਾਲ ਨਜਿੱਠਣ ਲਈ ਭਾਰਤੀ ਫੌਜ ਨੇ ਬਣਾਈ ਇਹ ਯੋਜਨਾ

Thursday, Oct 12, 2017 - 12:59 AM (IST)

ਨਵੀਂ ਦਿੱਲੀ/ਚੀਨ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਸਿੱਕਮ ਭੂਟਾਨ-ਤਿੱਬਤ ਟ੍ਰਾਈ ਜੰਕਸ਼ਨ ਦਾ ਦੌਰਾ ਕੀਤਾ ਸੀ। ਸੀਤਾਰਮਨ ਦਾ ਇਹ ਦੌਰਾ ਇਕ ਖਾਸ ਰਣਨੀਤੀ ਦੇ ਅਧੀਨ ਕੀਤਾ ਗਿਆ ਸੀ। ਭਾਰਤ ਅਤੇ ਚੀਨ ਵਿਚਾਲੇ ਡੋਕਲਾਮ ਵਿਵਾਦ ਭਲਾ ਹੀ ਸ਼ਾਂਤ ਹੋ ਗਿਆ ਹੈ ਪਰ ਭਾਰਤ ਹੁਣ ਚੀਨ ਦੀ ਖਤਰਨਾਕ 'ਸਲਾਮੀ ਸਲਾਈਸਿੰਗ' ਦੀ ਰਣਨੀਤੀ ਨਾਲ ਨਜਿੱਠਣ ਲਈ ਯੋਜਨਾ ਬਣਾ ਰਿਹਾ ਹੈ।
ਕੀ ਹੈ 'ਸਲਾਮੀ ਸਲਾਈਸਿੰਗ'?
ਸਲਾਮੀ ਸਲਾਈਸਿੰਗ ਦਾ ਮਤਲਬ ਹੈ ਗੁਆਂਢੀ ਦੇਸ਼ਾਂ ਖਿਲਾਫ ਗੁਪਤ ਰੂਪ 'ਚ ਫੌਜ ਅਭਿਆਨ ਚਲਾ ਕੇ ਹੋਲੀ-ਹੋਲੀ ਜ਼ਮੀਨ ਦੇ ਕਿਸੇ ਵੱਡੇ ਹਿੱਸੇ 'ਤੇ ਕਬਜਾ ਕਰਨਾ ਹੈ। ਇਸ ਤਰ੍ਹਾਂ ਦੇ ਅਭਿਆਨ ਇੰਨੇ ਛੋਟੇ ਪੱਧਰ ਦੇ ਹੁੰਦੇ ਹਨ ਕਿ ਇਨ੍ਹਾਂ ਦੇ ਯੁੱਧ 'ਚ ਬਦਲਣ ਦੀ ਸੰਭਾਵਨਾ ਪੈਦਾ ਨਹੀਂ ਹੁੰਦੀ ਹੈ ਪਰ ਗੁਆਂਢੀ ਦੇਸ਼ ਲਈ ਇਹ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਅਜਿਹੇ ਅਭਿਆਨਾਂ ਦਾ ਕਿਵੇਂ ਅਤੇ ਕਿਸ ਤਰ੍ਹਾਂ ਨਾਲ ਜਵਾਬ ਦਿੱਤਾ ਜਾਵੇ। ਇਸ ਤਰ੍ਹਾਂ ਦੇ ਅਭਿਆਨਾਂ 'ਚ ਚੀਨ ਨੇ ਕਈ ਖੇਤਰਾਂ 'ਚ ਆਪਣਾ ਕਬਜ਼ਾਂ ਜਮਾਉਣ 'ਚ ਸਫਲਤਾ ਹਾਸਲ ਕੀਤੀ ਹੈ। ਆਰਮੀ ਚੀਫ ਵਿਪਨ ਰਾਵਤ ਨੇ ਹਾਲ ਹੀ 'ਚ ਚੀਨ ਦੀ ਇਸ ਖਤਰਨਾਕ ਰਣਨੀਤੀ ਖਿਲਾਫ ਸਾਵਧਾਨ ਕਰਦੇ ਹੋਏ ਕਿਹਾ ਸੀ ਕਿ ਚੀਨ ਨੇ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਾਨੂੰ ਇਸ ਪ੍ਰਕਾਰ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਜਿਨ੍ਹਾਂ ਨਾਲ ਭਵਿੱਖ 'ਚ ਗੰਭੀਰ ਟਕਰਾਅ ਪੈਦਾ ਹੋ ਸਕਦਾ ਹੈ।
ਭਾਰਤੀ ਫੌਜ ਤਿਆਰ ਕਰ ਰਹੀ ਹੈ ਰਣਨੀਤੀ
ਸੂਤਰਾਂ ਮੁਤਾਬਕ ਭਾਰਤੀ ਫੌਜ ਚੀਨ ਦੀ 'ਸਲਾਮੀ ਸਲਾਈਸਿੰਗ' ਨਾਲ ਲੜਨ ਲਈ ਆਪਣੇ ਵਲੋਂ ਰਣਨੀਤੀ ਤਿਆਰ ਕਰ ਰਹੀ ਹੈ। ਭਾਰਤ ਦੀ ਸਰਹੱਦ ਚੀਨ ਦੇ ਨਾਲ 4,057 ਕਿ. ਮੀ. ਲੰਬੀ ਹੈ। ਇਸ ਸਰਹੱਦ 'ਤੇ ਸੜਕ ਸਮੇਤ ਕਈ ਬੁਨਿਆਦੀ ਢਾਂਚਿਆਂ ਦੇ ਕੰਮ ਕਈ ਸਾਲਾਂ ਤੋਂ ਰੁਕੇ ਹੋਏ ਹਨ। ਇਹ ਹੀ ਕਾਰਨ ਹਨ ਕਿ ਇਸ ਦਾ ਫਾਇਦਾ ਚੁੱਕਦੇ ਹੋਏ ਚੀਨ ਸਰਹੱਦ 'ਤੇ ਆਪਣੀ ਹਲਚਲ ਕਰਦੇ ਹੋਏ ਅਕਸਰ ਦਿਖਾਈ ਦਿੰਦਾ ਹੈ। ਇਸ ਦੌਰੇ ਤੋਂ ਬਾਅਦ ਰੱਖਿਆ ਮੰਤਰੀ ਸੀਤਾਰਮਨ ਨੇ ਸਰਹੱਦ 'ਤੇ ਰੁਕੇ ਹੋਏ ਬੁਨਿਆਦੀ ਢਾਂਚਿਆਂ ਨੂੰ ਫਿਰ ਤੋਂ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਹੈ।


Related News