ਭਾਰਤ ਖ਼ਿਲਾਫ਼ ਪਾਕਿਸਤਾਨੀ ਅੱਤਵਾਦੀਆਂ ਦਾ ਇਸਤੇਮਾਲ ਕਰ ਰਿਹਾ ਚੀਨ

10/25/2020 12:50:08 AM

ਵਾਸ਼ਿੰਗਟਨ : ਅਮਰੀਕਾ ਦੇ ਇੱਕ ਖੋਜਕਾਰ ਨੇ ਚੀਨ ਦੇ ਪਾਕਿਸਤਾਨ ਨਾਲ ਰਿਸ਼ਤਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।  ਅਮਰੀਕੀ ਜਨ ਨੀਤੀ ਖੋਜਕਾਰ ਮਾਇਕਲ ਰੁਬਿਨ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਭਾਰਤ ਖ਼ਿਲਾਫ਼ ਦੋ ਮੋਰਚੇ ਖੋਲ ਦਿੱਤੇ ਹਨ। ਪੂਰਬੀ ਲੱਦਾਖ 'ਚ ਅਸਲ ਕੰਟਰੋਲ ਲਾਈਨ (LAC) 'ਤੇ ਚੀਨ ਨੇ ਆਪਣੀ ਫੌਜ ਉਤਾਰ ਦਿੱਤੀ ਹੈ। ਉਥੇ ਹੀ, ਲੁੱਕ ਕੇ ਭਾਰਤ ਖ਼ਿਲਾਫ਼ ਅੱਤਵਾਦੀਆਂ ਦਾ ਵੀ ਇਸ‍ਤੇਮਾਲ ਕਰ ਰਿਹਾ ਹੈ।

ਰੁਬਿਨ ਦਾ ਦਾਅਵਾ ਹੈ ਕਿ ਚੀਨ ਪਾਕਿਸਤਾਨ ਦੀਆਂ ਅੱਤਵਾਦੀਆਂ ਗਤੀਵਿਧੀਆਂ ਦਾ ਇਸਤੇਮਾਲ ਭਾਰਤ  ਖ਼ਿਲਾਫ਼ ਬਤੌਰ ਹਥਿਆਰ ਕਰ ਰਿਹਾ ਹੈ ਜਦੋਂ ਕਿ ਪਾਕਿਸਤਾਨ ਚੀਨ ਨੂੰ ਆਪਣੀਆਂ ਅੱਤਵਾਦੀਆਂ ਗਤੀਵਿਧੀਆਂ ਨੂੰ ਲੈ ਕੇ ਸੰਸਾਰਿਕ ਢਾਲ ਦੇ ਰੂਪ 'ਚ ਦੇਖਦਾ ਹੈ। ਵਾਸ਼ਿੰਗਟਨ ਐਗਜ਼ਾਮਿਨਰ 'ਚ ਆਪਣੇ ਇੱਕ ਲੇਖ 'ਚ ਰੁਬਿਨ ਨੇ ਕਿਹਾ, ਬੀਜਿੰਗ ਅੱਤਵਾਦ 'ਤੇ ਰੋਕ ਲਗਾਉਣ ਲਈ ਵਚਨਬੱਧ ਨਹੀਂ ਹੈ। ਉਹ ਇਸ ਦਾ ਇਸਤੇਮਾਲ ਭਾਰਤ ਖ਼ਿਲਾਫ਼ ਕਰ ਰਿਹਾ ਹੈ। FATF ਪਾਕਿਸਤਾਨ ਖ਼ਿਲਾਫ਼ ਅੱਤਵਾਦ 'ਤੇ ਰੋਕ ਲਗਾਉਣ 'ਚ ਅਸਫਲ ਰਹਿਣ ਲਈ ਵੱਡੀ ਕਾਰਵਾਈ ਤੈਅ ਕਰਣ ਵਾਲਾ ਹੈ। ਇਸ 'ਚ ਤੈਅ ਹੋਵੇਗਾ ਕਿ ਪਾਕਿਸਤਾਨ ਕਾਲੀ ਸੂਚੀ 'ਚ ਜਾਵੇਗਾ ਜਾਂ ਫਿਰ ਗ੍ਰੇ ਸੂਚੀ 'ਚ ਹੀ ਰਹੇਗਾ।

ਉਥੇ ਹੀ ਪਿਛਲੇ ਮਹੀਨੇ ਚੀਨੀ ਰਾਜਦੂਤ ਯਾਓ ਜਿੰਗ ਅਤੇ ਪਾਕਿਸਤਾਨ ਦੇ ਵਿਸ਼ੇਸ਼ ਵਿੱਤ ਸਲਾਹਕਾਰ ਅਬਦੁਲ ਹਫੀਜ਼ ਸ਼ੇਖ  ਵਿਚਾਲੇ ਹੋਈ ਬੈਠਕ 'ਚ FATF ਦੇ ਮੁੱਦੇ 'ਤੇ ਕੋਈ ਗੱਲ ਨਹੀਂ ਹੋਈ। ਇਸ ਦੌਰਾਨ ਦੋਨਾਂ ਨੇ ਸਿਰਫ 60 ਖ਼ਰਬ ਡਾਲਰ ਦੇ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਨੂੰ ਲੈ ਕੇ ਹੀ ਗੱਲਬਾਤ ਕੀਤੀ। ਇਸ ਤੋਂ ਸਪੱਸ਼ਟ ਹੈ ਕਿ ਚੀਨ ਦਾ ਅੱਤਵਾਦ 'ਤੇ ਰੋਕ ਲਗਾਉਣ 'ਚ ਕੋਈ ਦਿਲਚਸਪੀ ਨਹੀਂ ਹੈ, ਨਾ ਹੀ ਹੋਰ ਇਸ ਦੇ ਲਈ ਵਚਨਬੱਧ ਹੈ। ਜਦੋਂ ਕਿ ਉਹ ਸਿਰਫ ਪਾਕਿਸਤਾਨ ਸਮਰਥਨ ਵਾਲਾ ਅੱਤਵਾਦ ਦਾ ਇਸਤੇਮਾਲ ਆਪਣੇ ਫਾਇਦੇ ਲਈ ਭਾਰਤ ਖ਼ਿਲਾਫ਼ ਕਰ ਰਿਹਾ ਹੈ।


Inder Prajapati

Content Editor

Related News