ਫਿੰਗਰ ਏਰੀਆ ਤੋਂ ਪੂਰੀ ਤਰ੍ਹਾਂ ਪਿੱਛੇ ਨਹੀਂ ਹਟਣਾ ਚਾਹੁੰਦਾ ਚੀਨ

Thursday, Jul 16, 2020 - 01:13 AM (IST)

ਫਿੰਗਰ ਏਰੀਆ ਤੋਂ ਪੂਰੀ ਤਰ੍ਹਾਂ ਪਿੱਛੇ ਨਹੀਂ ਹਟਣਾ ਚਾਹੁੰਦਾ ਚੀਨ

ਨਵੀਂ ਦਿੱਲੀ - ਭਾਰਤ ਅਤੇ ਚੀਨ ਵਿਚਾਲੇ ਤਣਾਵ ਘੱਟ ਕਰਣ ਲਈ ਦੋਵੇਂ ਦੇਸ਼ ਸਮੇਂ-ਸਮੇਂ 'ਤੇ ਗੱਲਬਾਤ ਕਰ ਰਹੇ ਹਨ। ਹਾਲ ਹੀ 'ਚ ਮੁੜ ਤਣਾਅ ਵਾਲੇ ਇਲਾਕਿਆਂ 'ਚ ਚੀਨੀ ਫੌਜ ਦੇ ਪਿੱਛੇ ਹਟਣ 'ਤੇ ਚਰਚਾ ਹੋਈ। ਉਥੇ ਹੀ ਹੁਣ ਸੂਤਰਾਂ ਦਾ ਕਹਿਣਾ ਹੈ ਕਿ ਚੀਨ ਫਿੰਗਰ ਏਰੀਆ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਲਈ ਅਸਹਿਮਤ ਨਜ਼ਰ ਆ ਰਿਹਾ ਹੈ। ਹਾਲਾਂਕਿ ਟਕਰਾਅ ਵਾਲੇ ਇਲਾਕਿਆਂ ਤੋਂ ਪੂਰੀ ਤਰ੍ਹਾਂ ਹਟਣ ਲਈ ਸਹਿਮਤ ਹੋ ਗਿਆ ਹੈ।

ਚੋਟੀ ਦੇ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਨੇ ਚੀਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਅਪ੍ਰੈਲ-ਮਈ ਦੌਰਾਨ ਜਿੱਥੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਸਨ, ਉੱਥੇ ਤੱਕ ਚੀਨ ਵਾਪਸ ਜਾਵੇ। ਭਾਰਤ ਇਸ ਤੋਂ ਘੱਟ ਕੁੱਝ ਵੀ ਸਵੀਕਾਰ ਨਹੀਂ ਕਰੇਗਾ। ਦੋਵਾਂ ਧਿਰ ਅਗਲੇ ਕੁੱਝ ਦਿਨਾਂ 'ਚ ਕਰੀਬ 21-22 ਜੁਲਾਈ ਨੂੰ ਵਾਪਸ ਹਟਣ ਦੀ ਹਾਲਤ ਦੀ ਨਿਗਰਾਨੀ ਅਤੇ ਤਸਦੀਕ ਕਰਣਗੇ। ਸੂਤਰਾਂ ਮੁਤਾਬਕ ਫਿੰਗਰ-4 ਦੇ ਨੇੜਲੇ ਖੇਤਰਾਂ 'ਚ ਚੀਨੀ ਫੌਜੀਆਂ ਨੇ ਬਲੈਕ ਟਾਪ ਅਤੇ ਗ੍ਰੀਨ ਟਾਪ ਤੋਂ ਆਪਣੇ ਢਾਂਚਿਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।
 


author

Inder Prajapati

Content Editor

Related News