ਖੇਡ-ਖੇਡ ''ਚ ਜਵਾਕ ਨੇ ਨਿਗਲੀ 3 ਸੈਂਟੀਮੀਟਰ ਲੰਬੀ ਕਿੱਲ, ਹਸਪਤਾਲਾਂ ਨੇ ਖੜ੍ਹੇ ਕੀਤੇ ਹੱਥ, ਫਿਰ ਇੰਝ ਬਚੀ ਜਾਨ
Tuesday, Feb 10, 2026 - 10:15 AM (IST)
ਪਾਣੀਪਤ: ਹਰਿਆਣਾ ਦੇ ਪਾਣੀਪਤ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 5 ਸਾਲ ਦੇ ਜਵਾਕ ਨੇ ਖੇਡਦੇ-ਖੇਡਦੇ ਲੋਹੇ ਦੀ ਕਿੱਲ ਨਿਗਲ ਲਈ। ਇਹ ਕਿੱਲ ਬੱਚੀ ਦੀ ਆਂਦਰ ਦੇ ਬੇਹੱਦ ਸੰਵੇਦਨਸ਼ੀਲ ਹਿੱਸੇ ਵਿੱਚ ਜਾ ਫਸੀ, ਜਿਸ ਕਾਰਨ ਉਸ ਦੀ ਜਾਨ 'ਤੇ ਬਣ ਆਈ ਸੀ। ਸ਼ਹਿਰ ਦੇ ਤਿੰਨ ਵੱਡੇ ਹਸਪਤਾਲਾਂ ਵੱਲੋਂ ਜਵਾਬ ਦਿੱਤੇ ਜਾਣ ਤੋਂ ਬਾਅਦ, ਇੱਕ ਨਿੱਜੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਨੇ ਬਿਨਾਂ ਸਰਜਰੀ ਦੇ ਇਸ ਕਿੱਲ ਨੂੰ ਬਾਹਰ ਕੱਢ ਕੇ ਬੱਚੀ ਨੂੰ ਨਵਾਂ ਜੀਵਨ ਦਿੱਤਾ ਹੈ।
ਇਹ ਵੀ ਪੜ੍ਹੋ : 'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ ਮੰਤਰੀ ਦੀ ਖੁੱਲ੍ਹੀ ਚੇਤਾਵਨੀ
ਖੇਡਦੇ ਸਮੇਂ ਵਾਪਰਿਆ ਹਾਦਸਾ
ਜਾਣਕਾਰੀ ਮੁਤਾਬਕ ਪਾਣੀਪਤ ਦੇ ਸੈਕਟਰ 13-17 ਦੇ ਰਹਿਣ ਵਾਲੇ ਇਕ ਜਵਾਕ ਨੇ ਖੇਡਦੇ ਹੋਏ ਅਚਾਨਕ ਲੋਹੇ ਦੀ ਕਿੱਲ ਨਿਗਲ ਲਈ। ਜਦੋਂ ਬੱਚੇ ਦੇ ਪੇਟ ਵਿੱਚ ਅਸਹਿ ਦਰਦ ਹੋਣ ਲੱਗਾ ਤਾਂ ਉਸਨੇ ਆਪਣੇ ਮਾਪਿਆਂ ਨੂੰ ਦੱਸਿਆ। ਐਕਸ-ਰੇਅ ਕਰਵਾਉਣ 'ਤੇ ਪਤਾ ਲੱਗਾ ਕਿ ਲਗਭਗ 3 ਸੈਂਟੀਮੀਟਰ ਲੰਬੀ ਕਿੱਲ ਆਂਦਰ ਵਿੱਚ ਫਸੀ ਹੋਈ ਸੀ।
ਤਿੰਨ ਹਸਪਤਾਲਾਂ ਨੇ ਇਲਾਜ ਤੋਂ ਕੀਤਾ ਮਨ੍ਹਾ
ਬੱਚੀ ਦੀ ਹਾਲਤ ਦੇਖ ਕੇ ਪਰਿਵਾਰ ਘਬਰਾ ਗਿਆ। ਉਹ ਬੱਚੀ ਨੂੰ ਲੈ ਕੇ ਸ਼ਹਿਰ ਦੇ ਤਿੰਨ ਵੱਖ-ਵੱਖ ਵੱਡੇ ਹਸਪਤਾਲਾਂ ਵਿੱਚ ਗਏ ਪਰ ਡਾਕਟਰਾਂ ਨੇ ਮਾਸੂਮ ਦੀ ਛੋਟੀ ਉਮਰ ਅਤੇ ਕਿੱਲ ਦੇ ਆਂਦਰ ਵਿੱਚ ਫਸੇ ਹੋਣ ਕਾਰਨ ਕੇਸ ਨੂੰ ਬਹੁਤ ਗੁੰਝਲਦਾਰ ਦੱਸਦਿਆਂ ਹੱਥ ਖੜ੍ਹੇ ਕਰ ਦਿੱਤੇ। ਬੱਚੀ ਦਰਦ ਨਾਲ ਤੜਫ ਰਹੀ ਸੀ ਅਤੇ ਉਸਨੇ ਖਾਣਾ-ਪੀਣਾ ਵੀ ਛੱਡ ਦਿੱਤਾ ਸੀ।
ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...
ਜਾਨਲੇਵਾ ਹੋ ਸਕਦੀ ਸੀ ਸਥਿਤੀ: ਡਾ. ਮਾਧਵ
ਅਖੀਰ ਪਰਿਵਾਰ ਬੱਚੇ ਨੂੰ ਲੈ ਕੇ ਸੁਪਰ ਸਪੈਸ਼ਲਿਟੀ ਹਸਪਤਾਲ ਪਹੁੰਚਿਆ, ਜਿੱਥੇ ਸੀਨੀਅਰ ਗੈਸਟਰੋਐਂਟਰੋਲੋਜਿਸਟ ਡਾ. ਮਾਧਵ ਦੀ ਟੀਮ ਨੇ ਤੁਰੰਤ ਮੋਰਚਾ ਸੰਭਾਲਿਆ। ਡਾ. ਮਾਧਵ ਨੇ ਦੱਸਿਆ ਕਿ ਕਿੱਲ ਬਹੁਤ ਹੀ ਖ਼ਤਰਨਾਕ ਜਗ੍ਹਾ 'ਤੇ ਸੀ। ਜੇਕਰ ਕਿੱਲ ਥੋੜ੍ਹੀ ਜਿਹੀ ਵੀ ਹਿੱਲ ਜਾਂਦੀ ਤਾਂ ਆਂਦਰ ਪੰਕਚਰ ਹੋ ਸਕਦੀ ਸੀ, ਜਿਸ ਨਾਲ ਪੇਟ ਵਿੱਚ ਇਨਫੈਕਸ਼ਨ (ਪੇਰੀਟੋਨਾਈਟਿਸ) ਫੈਲਣ ਦਾ ਡਰ ਸੀ, ਜੋ ਕਿ ਜਾਨਲੇਵਾ ਸਾਬਤ ਹੋ ਸਕਦਾ ਸੀ।
ਬਿਨਾਂ ਸਰਜਰੀ ਸਫਲ ਆਪ੍ਰੇਸ਼ਨ
ਡਾਕਟਰਾਂ ਦੀ ਟੀਮ ਨੇ ਬਿਨਾਂ ਕਿਸੇ ਦੇਰੀ ਦੇ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਬਿਨਾਂ ਸਰਜਰੀ (ਐਂਡੋਸਕੋਪੀ ਰਾਹੀਂ) ਸਫਲਤਾਪੂਰਵਕ ਕਿੱਲ ਨੂੰ ਬਾਹਰ ਕੱਢ ਲਿਆ। ਕਿੱਲ ਨਿਕਲਣ ਤੋਂ ਬਾਅਦ ਬੱਚੇ ਨੂੰ ਦਰਦ ਤੋਂ ਰਾਹਤ ਮਿਲੀ ਅਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਡਾਕਟਰਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਛੋਟੇ ਬੱਚਿਆਂ ਦੇ ਆਲੇ-ਦੁਆਲੇ ਅਜਿਹੀਆਂ ਨੁਕੀਲੀਆਂ ਚੀਜ਼ਾਂ ਨਾ ਰੱਖਣ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ ਸਕਦਾ ਹੈ 'ਅਸ਼ੁੱਭ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
