ਕੇਂਦਰ ਸਰਕਾਰ ਦੇਸ਼ 'ਚ ਫੈਲਾ ਰਹੀ ਹੈ 'ਟੈਕਸ ਅੱਤਵਾਦ' : ਕੇਜਰੀਵਾਲ

Monday, May 06, 2019 - 01:28 PM (IST)

ਕੇਂਦਰ ਸਰਕਾਰ ਦੇਸ਼ 'ਚ ਫੈਲਾ ਰਹੀ ਹੈ 'ਟੈਕਸ ਅੱਤਵਾਦ' : ਕੇਜਰੀਵਾਲ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਦੇਸ਼ 'ਚ 'ਟੈਕਸ ਅੱਤਵਾਦ' ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਸਾਰੇ ਵਪਾਰੀਆਂ ਨੂੰ 'ਚੋਰ' ਬਣਾਉਣ ਦਾ ਵਾਤਾਵਰਣ ਬਣਾਇਆ ਜਾ ਰਿਹਾ ਹੈ। ਕੇਜਰੀਵਾਲ ਨੇ ਸੋਮਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ 'ਚ ਕਿਹਾ,''ਟੈਕਸ ਟੈਰਰਿਜਮ ਨਾਲ ਅਰਥ ਵਿਵਸਥਾ ਚੌਪਟ ਹੋ ਗਈ ਹੈ ਅਤੇ ਵਪਾਰੀ ਵਰਗ 'ਚ ਡਰ ਦਾ ਵਾਤਾਵਰਣ ਬਣਿਆ ਹੋਇਆ ਹੈ। ਆਮਦਨ ਟੈਕਸ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਲੱਖਾਂ ਲੋਕਾਂ ਨੂੰ ਆਰਥਿਕ ਮਾਮਲਿਆਂ ਨੂੰ ਲੈ ਕੇ ਨੋਟਿਸ ਜਾਰੀ ਕਰ ਰਹੇ ਹਨ, ਜਿਸ ਨਾਲ ਵਪਾਰ ਜਗਤ 'ਚ ਡਰ ਫੈਲ ਗਿਆ ਹੈ।'' 

ਉਨ੍ਹਾਂ ਨੇ ਕਿਹਾ ਕਿ ਵਪਾਰ 'ਚ ਗਲਤ ਕੰਮ ਕਰਨ ਵਾਲਿਆਂ ਨੂੰ ਫੜਿਆ ਜਾਣਾ ਚਾਹੀਦਾ ਪਰ 99 ਫੀਸਦੀ ਵਪਾਰੀ ਈਮਾਨਦਾਰੀ ਨਾਲ ਕੰਮ ਕਰ ਰਹੇ ਹਨ, ਜੋ ਖੁਦ ਨੂੰ ਅਨਾਥ ਮਹਿਸੂਸ ਕਰ ਰਹੇ ਹਨ। ਸਮਾਜ 'ਚ ਇਕ ਅਜਿਹਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਤੋਂ ਲੱਗਦਾ ਹੈ ਕਿ ਸਾਰੇ ਵਪਾਰੀ ਚੋਰ ਹਨ। 'ਆਪ' ਨੇਤਾ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਵਪਾਰ ਖੇਤਰ 'ਚ ਭੱਜ-ਦੌੜ ਮਚੀ ਹੋਈ ਹੈ ਅਤੇ ਇਸ ਦਾ ਅਸਰ ਖਤਮ ਵੀ ਨਹੀਂ ਹੋਇਆ ਸੀ ਕਿ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ..ਟੀ.) ਲਾਗੂ ਕਰ ਦਿੱਤਾ ਗਿਆ। ਦਿੱਲੀ 'ਚ ਪਿਛਲੇ 2 ਸਾਲਾਂ ਤੋਂ ਸੀਲਿੰਗ ਕਾਰਨ ਕਈ ਦੁਕਾਨਾਂ ਅਤੇ ਬਾਜ਼ਾਰ ਬੰਦ ਹੋ ਗਏ ਹਨ, ਜਿਸ ਨਾਲ ਵੱਡੀ ਗਿਣਤੀ 'ਚ ਲੋਕ ਬੇਰੋਜ਼ਗਾਰ ਹੋ ਗਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵਪਾਰੀ ਵਰਗ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦਾ ਹੈ।

ਕੇਜਰੀਵਾਲ ਨੇ ਮੋਦੀ 'ਤੇ ਪਾਕਿਸਤਾਨ ਨਾਲ ਗੁਪਤ ਰਿਸ਼ਤੇ ਰੱਖਣ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਇਸ ਲਈ ਅਸੀਂ ਕਹਿੰਦੇ ਹਾਂ ਕਿ ਮੋਦੀ ਜੀ ਨੇ ਫਰਜ਼ੀ ਰਾਸ਼ਟਰਵਾਦ ਦਾ ਮਾਇਆਜਾਲ ਬਣਾ ਦਿੱਤਾ ਹੈ। ਕਾਰੋਬਾਰੀ ਜਗਤ ਦੇ ਲੋਕ ਮਾਇਆਜਾਲ ਤੋਂ ਵੱਖ ਦੇਖਣ, ਉਦੋਂ ਸੱਚਾਈ ਸਾਹਮਣੇ ਆਏਗੀ।'' ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਜਪਾ ਦਾ ਇੰਨੇ ਸਾਲ ਸਾਥ ਦੇ ਕੇ ਦੇਖਿਆ, ਹੁਣ ਕੇਜਰੀਵਾਲ ਦਾ ਸਾਥ ਦਿਓ। ਕੇਜਰੀਵਾਲ ਆਖਰੀ ਸਾਹ ਤੱਕ ਕਾਰੋਬਾਰੀਆਂ ਦਾ ਸਾਥ ਦੇਵੇਗਾ।'' ਦਿੱਲੀ ਦੇ ਮੁੱਖ ਮੰਤਰੀ ਨੇ ਨੋਟਬੰਦੀ ਅਤੇ ਜੀ.ਐੱਸ.ਟੀ. ਨੂੰ ਅਸਫ਼ਲ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਉਨ੍ਹਾਂ ਨੇ ਕਿਹਾ,''ਜੀ.ਐੱਸ.ਟੀ. ਅਤੇ ਨੋਟਬੰਦੀ ਵਰਗੇ ਜੋ ਕਦਮ ਮੋਦੀ ਨੇ ਚੁੱਕੇ, ਉਹ ਵਪਾਰ ਖੇਤਰ ਦੇ ਵਿਰੁੱਧ ਹਨ। ਉਨ੍ਹਾਂ ਨੂੰ ਸਮਝ ਨਹੀਂ ਹੈ ਕਿ ਕਿਵੇਂ ਦੇਸ਼ ਚਲਾਇਆ ਜਾਵੇ।'' ਦਿੱਲੀ 'ਚ ਸੀਲਿੰਗ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਦਿੱਲੀ ਦੇ ਵਪਾਰੀਆਂ ਨੂੰ ਕਿਹਾ ਕਿ ਜੇਕਰ ਮੋਦੀ ਨੂੰ ਵੋਟ ਦਿੱਤਾ ਤਾਂ ਸੀਲਿੰਗ ਜਾਰੀ ਰਹੇਗੀ ਅਤੇ ਕੇਜਰੀਵਾਲ ਨੂੰ ਵੋਟ ਦੇ ਕੇ 7 ਸੀਟਾਂ ਜਿਤਾ ਦੇਣਗੇ ਤਾਂ ਸੀਲਿੰਗ ਦੀ ਸਮੱਸਿਆ ਦਾ ਹੱਲ ਮਿਲ ਸਕੇਗਾ।


author

DIsha

Content Editor

Related News