''ਮੇਰੇ ਸੂਟ ਵਾਂਗ ਮੇਰੀ ਸਿਆਸਤ ਵੀ ਬਿਲਕੁਲ ਇਸ ਤਰ੍ਹਾਂ ਦੀ ਹੋਵੇਗੀ- ਚਿੱਟੀ ਤੇ ਕਾਲੀ'' ; CM ਵਿਜੇ

Tuesday, Jun 02, 2026 - 11:12 AM (IST)

''ਮੇਰੇ ਸੂਟ ਵਾਂਗ ਮੇਰੀ ਸਿਆਸਤ ਵੀ ਬਿਲਕੁਲ ਇਸ ਤਰ੍ਹਾਂ ਦੀ ਹੋਵੇਗੀ- ਚਿੱਟੀ ਤੇ ਕਾਲੀ'' ; CM ਵਿਜੇ

ਤਿਰੂਚਿਰਾਪੱਲੀ- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸੇਫ ਵਿਜੇ ਨੇ ਸੋਮਵਾਰ ਨੂੰ ਸਵਾਲ ਕੀਤਾ ਕਿ ਕੀ ਬਲੇਜ਼ਰ ਪਹਿਨਣਾ ਸਿਰਫ਼ 'ਪ੍ਰਭਾਵਸ਼ਾਲੀ ਲੋਕਾਂ' ਦਾ ਅਧਿਕਾਰ ਹੈ ਅਤੇ ਕਿਹਾ ਕਿ ਉਨ੍ਹਾਂ ਦੇ ਪਹਿਨਾਵੇ 'ਚ ਕਾਲੇ ਰੰਗ ਦਾ ਪ੍ਰਤੀਕਾਤਮਕ ਮਹੱਤਵ ਹੈ। ਤਾਮਿਲਨਾਡੂ 'ਚ 23 ਅਪ੍ਰੈਲ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਪਣੀ ਪਹਿਲੀ ਰੈਲੀ 'ਚ ਵਿਜੇ ਨੇ ਤਿਰੂਚੀ ਪੂਰਬੀ ਵਿਧਾਨ ਸਭਾ ਖੇਤਰ ਦੇ ਵੋਟਰਾਂ ਦਾ ਧੰਨਵਾਦ ਜ਼ਾਹਰ ਕੀਤਾ। ਉਨ੍ਹਾਂ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ ਪਰ ਪੇਰੰਬੁਰ ਸੀਟ ਰੱਖਣ ਲਈ ਤਿਰੂਚੀ-ਪੂਰਬੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ। ਆਪਣੇ ਪ੍ਰੋਗਰਾਮਾਂ 'ਚ ਬਲੇਜ਼ਰ ਅਤੇ ਚਿੱਟੇ ਤੇ ਕਾਲੇ ਰੰਗ ਦੇ ਕੱਪੜੇ ਪਹਿਨਣ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜ਼ਿਕਰ ਕਰਦੇ ਹੋਏ ਵਿਜੇ ਨੇ ਕਿਹਾ ਕਿ ਇਸ ਵਿਸ਼ੇ 'ਤੇ ਲਗਾਤਾਰ ਚਰਚਾ ਹੋ ਰਹੀ ਹੈ। ਤਾਮਿਲਨਾਡੂ 'ਚ ਆਮ ਤੌਰ 'ਤੇ ਨੇਤਾ ਚਿੱਟੀ ਕਮੀਜ਼ ਅਤੇ ਧੋਤੀ ਪਹਿਨਦੇ ਹਨ।

ਵਿਜੇ ਨੇ ਸਵਾਲ ਕੀਤਾ,''ਕਿਉਂ? ਕੀ ਸਾਨੂੰ ਸਾਰਿਆਂ ਨੂੰ ਕੋਟ ਅਤੇ ਸੂਟ ਨਹੀਂ ਪਹਿਨਣਾ ਚਾਹੀਦਾ? ਕੀ ਇਹ ਸਿਰਫ਼ ਸੱਤਾ 'ਚ ਬੈਠੇ ਲੋਕਾਂ ਲਈ ਹੈ ਜਾਂ ਸਿਰਫ਼ ਪ੍ਰਭਾਵਸ਼ਾਲੀ ਵਰਗਾਂ ਲਈ?'' ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਾਲਾ ਬਲੇਜ਼ਰ ਅਤੇ ਚਿੱਟੀ ਕਮੀਜ਼ ਪਹਿਨਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਵਿਜੇ ਹਰ ਮਾਮਲੇ 'ਚ 'ਬਲੈਕ ਐਂਡ ਵ੍ਹਾਈਟ' ਯਾਨੀ ਪੂਰੀ ਪਰਦਰਸ਼ਤਾ ਅਤੇ ਸਪੱਸ਼ਟਤਾ ਨਾਲ ਕੰਮ ਕਰਨਗੇ। ਮੁੱਖ ਮੰਤਰੀ ਨੇ ਇਸ ਬਾਰੇ ਵਿਸਥਾਰ ਨਾਲ ਦੱਸੇ ਬਿਨਾਂ ਇਹ ਵੀ ਕਿਹਾ ਕਿ ਲੋਕ ਇਹ ਵੀ ਸਮਝਦੇ ਹਨ ਕਿ ਕਾਲੇ ਰੰਗ ਦਾ ਕੀ ਅਰਥ ਹੈ। ਤਾਮਿਲਨਾਡੂ 'ਚ ਲਗਭਗ ਇਕ ਸਦੀ ਪਹਿਲਾਂ ਦ੍ਰਵਿੜ ਅੰਦੋਲਨ ਦੇ ਉਦੈ ਨਾਲ ਕਾਲਾ ਰੰਗ ਉਤਪੀੜਨ ਖ਼ਿਲਾਫ਼ ਵਿਰੋਧ, ਆਤਮਸਨਮਾਨ, ਸਮਾਜਿਕ ਨਿਆਂ ਅਤੇ ਸਮਾਨਤਾਵਾਦੀ ਆਦਰਸ਼ਾਂ ਦਾ ਪ੍ਰਤੀਕ ਮੰਨਿਆ ਜਾਂਦਾ ਰਿਹਾ ਹੈ।

ਦ੍ਰਵਿੜ ਮੁਨੇਤਰ ਕੜਗਮ (ਦਰਮੁਕ) ਦੇ ਉਨ੍ਹਾਂ ਦੇ 'ਮੌਨ ਮੋਡ' 'ਚ ਰਹਿਣ ਦੇ ਦੋਸ਼ ਨੂੰ ਖਾਰਜ ਕਰਦੇ ਹੋਏ ਵਿਜੇ ਨੇ ਕਿਹਾ ਕਿ ਉਹ ਹਰ ਗੱਲ ਦਾ ਸਪੱਸ਼ਟੀਕਰਨ ਨਹੀਂ ਦਿੰਦੇ ਅਤੇ ਨਾ ਹੀ ਲਗਾਤਾਰ ਬੋਲਦੇ ਰਹਿੰਦੇ ਹਨ।'' ਉਨ੍ਹਾਂ ਕਿਹਾ,''ਮੈਂ ਸਾਰੀਆਂ ਜਨਤਕ ਸਭਾਵਾਂ 'ਚ ਵੱਧ ਤੋਂ ਵੱਧ 20 ਮਿੰਟਾਂ ਤੱਕ ਹੀ ਭਾਸ਼ਣ ਦਿੰਦਾ ਹਾਂ।'' ਤਮਿਲਗਾ ਵੇਟ੍ਰੀ ਕੜਗਮ (ਟੀਵੀਕੇ) ਮੁਖੀ ਨੇ ਕਿਹਾ ਕਿ ਲੋਕ ਉਨ੍ਹਾਂ ਤੋਂ ਜਨਕਲਿਆਣ ਲਈ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰਨ ਨੂੰ ਕਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦੀ ਆਲੋਚਨਾ ਕਰਨ ਵਾਲਿਆਂ ਨਾਲ ਉਹ ਨਿਪਟ ਲੈਣਗੇ। ਹਾਲਾਂਕਿ ਵਿਜੇ ਨੇ ਕਿਹਾ ਕਿ ਇਸ ਦਾ ਅਰਥ ਇਹ ਨਹੀਂ ਹੈ ਕਿ ਉਨ੍ਹਾਂ ਦੇ ਕੋਈ ਰਾਜਨੀਤਕ ਵਿਰੋਧ ਨਹੀਂ ਹਨ। ਉਨ੍ਹਾਂ ਨੇ ਮੁੜ ਕਿਹਾ ਕਿ ਤਾਮਿਲਨਾਡੂ 'ਚ ਅਸਲ ਰਾਜਨੀਤਕ ਮੁਕਾਬਲਾ ਸਿਰਫ਼ ਟੀਵੀਕੇ ਅਤੇ ਦਰਮੁਕ ਵਿਚਾਲੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News