ਚੰਦਰਬਾਬੂ ਨਾਇਡੂ ਨੇ 24 ਘੰਟਿਆਂ ''ਚ 4,000 ਦੇ ਕਰੀਬ ਈ-ਸਾਈਕਲ ਵੰਡ ਕੇ ਬਣਾਇਆ ''ਗਿਨੀਜ਼ ਵਰਲਡ ਰਿਕਾਰਡ''
Tuesday, Feb 03, 2026 - 04:49 PM (IST)
ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਮਹਿਲਾ ਸਸ਼ਕਤੀਕਰਨ ਅਤੇ ਟਿਕਾਊ ਵਿਕਾਸ ਵੱਲ ਇੱਕ ਇਤਿਹਾਸਕ ਕਦਮ ਪੁੱਟਦਿਆਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਮੁੱਖ ਮੰਤਰੀ ਨੇ ਆਪਣੇ ਗ੍ਰਹਿ ਚੋਣ ਖੇਤਰ ਕੁਪਮ ਦੇ ਦੌਰੇ ਦੌਰਾਨ ਮਾਤਰ 24 ਘੰਟਿਆਂ ਦੇ ਅੰਦਰ 3,742 'ਸੁਪਰ ਸਾਈਕਲ' (ਈ-ਸਾਈਕਲ) ਵੰਡ ਕੇ ਇਹ ਉਪਲਬਧੀ ਹਾਸਲ ਕੀਤੀ ਹੈ।
ਈ-ਸਾਈਕਲ ਬਣਨਗੇ ਆਰਥਿਕ ਸੁਤੰਤਰਤਾ ਦਾ ਪ੍ਰਤੀਕ
31 ਜਨਵਰੀ ਨੂੰ ਥੁਮਸੀ ਪਿੰਡ 'ਚ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਨੇ ਕਿਹਾ ਕਿ ਇਹ ਈ-ਸਾਈਕਲ ਔਰਤਾਂ ਲਈ ਆਤਮ-ਵਿਸ਼ਵਾਸ ਅਤੇ ਆਰਥਿਕ ਸੁਤੰਤਰਤਾ ਦਾ ਸਾਧਨ ਬਣਨਗੇ। ਉਨ੍ਹਾਂ ਦੱਸਿਆ ਕਿ ਇਹ ਪਹਿਲ ਵਾਤਾਵਰਣ ਦੀ ਰਾਖੀ ਦੇ ਨਾਲ-ਨਾਲ ਮਹਿਲਾਵਾਂ ਦੀ ਜੇਬ 'ਤੇ ਪੈਣ ਵਾਲੇ ਬੋਝ ਨੂੰ ਵੀ ਘਟਾਏਗੀ।
ਪ੍ਰਤੀ ਮਹੀਨਾ 1,500 ਰੁਪਏ ਦੀ ਹੋਵੇਗੀ ਬਚਤ
ਮੁੱਖ ਮੰਤਰੀ ਅਨੁਸਾਰ, ਇਨ੍ਹਾਂ ਈ-ਸਾਈਕਲਾਂ ਨੂੰ ਘਰ ਦੀ ਛੱਤ 'ਤੇ ਲੱਗੇ ਸੂਰਜੀ ਪੈਨਲਾਂ (Solar Panels) ਰਾਹੀਂ ਚਾਰਜ ਕੀਤਾ ਜਾ ਸਕਦਾ ਹੈ। ਇਸ ਨਾਲ ਔਰਤਾਂ ਅਤੇ ਵਿਦਿਆਰਥਣਾਂ ਬਾਲਣ ਦੇ ਖਰਚੇ 'ਚ ਪ੍ਰਤੀ ਮਹੀਨਾ 1,500 ਰੁਪਏ ਤੱਕ ਦੀ ਬੱਚਤ ਕਰ ਸਕਣਗੀਆਂ।
ਕੌਣ ਹਨ ਇਸ ਮੁਹਿੰਮ ਦੇ ਲਾਭਪਾਤਰੀ?
ਇਸ ਵਿਸ਼ੇਸ਼ ਵੰਡ ਮੁਹਿੰਮ ਤਹਿਤ ਕੁੱਲ 5,555 ਸਾਈਕਲ ਵੰਡਣ ਦਾ ਟੀਚਾ ਮਿਥਿਆ ਗਿਆ ਸੀ, ਜਿਸ 'ਚੋਂ ਵੱਡਾ ਹਿੱਸਾ ਇਕੋ ਦਿਨ 'ਚ ਵੰਡਿਆ ਗਿਆ। ਇਸ ਯੋਜਨਾ ਦਾ ਲਾਭ ਲੈਣ ਵਾਲਿਆਂ 'ਚ ਸਵੈ-ਸਹਾਇਤਾ ਸਮੂਹਾਂ (SHG) ਦੀਆਂ ਮੈਂਬਰ, ਆਂਗਣਵਾੜੀ ਅਧਿਆਪਕ ਅਤੇ ਆਸ਼ਾ ਵਰਕਰ, ਗ੍ਰਾਮ ਸਕੱਤਰੇਤ ਦੇ ਕਰਮਚਾਰੀ ਅਤੇ ਹੋਰ ਕੰਮਕਾਜੀ ਮਹਿਲਾਵਾਂ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
