ਸੁਤੰਤਰ, ਨਿਰਪੱਖ ਤੇ ਸਮਾਵੇਸ਼ੀ ਚੋਣਾਂ ਲੋਕਤੰਤਰੀ ਸਿਧਾਂਤਾਂ ਦੀ ਬੁਨਿਆਦ : ਰਾਜੀਵ ਕੁਮਾਰ

Tuesday, Nov 01, 2022 - 12:49 AM (IST)

ਸੁਤੰਤਰ, ਨਿਰਪੱਖ ਤੇ ਸਮਾਵੇਸ਼ੀ ਚੋਣਾਂ ਲੋਕਤੰਤਰੀ ਸਿਧਾਂਤਾਂ ਦੀ ਬੁਨਿਆਦ : ਰਾਜੀਵ ਕੁਮਾਰ

ਜੈਤੋ (ਰਘੂਨੰਦਨ ਪਰਾਸ਼ਰ) : ਚੋਣ ਕਮਿਸ਼ਨ ਦਫ਼ਤਰ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨਾਲ ਅੱਜ ‘ਚੋਣ ਪ੍ਰਬੰਧਨ ਸੰਸਥਾਵਾਂ ਦੀ ਭੂਮਿਕਾ, ਸਰੂਪ ਅਤੇ ਸਮਰੱਥਾ’ ਵਿਸ਼ੇ ’ਤੇ ਆਧਾਰਿਤ ਦੋ ਰੋਜ਼ਾ ਕਾਨਫਰੰਸ ਦਾ ਉਦਘਾਟਨ ਕੀਤਾ। ਇਹ ਕਾਨਫਰੰਸ ਭਾਰਤੀ ਚੋਣ ਕਮਿਸ਼ਨ ਵੱਲੋਂ ਨਵੀਂ ਦਿੱਲੀ ਵਿੱਚ ‘ਨਿਰਪੱਖ ਚੋਣ ਲਈ ਭਾਈਵਾਲੀ’ ਤਹਿਤ ਕਰਵਾਈ ਗਈ। ਇਸ ਦੀ ਸਥਾਪਨਾ ਦਸੰਬਰ, 2021 ਵਿਚ 'ਲੋਕਤੰਤਰ ਦੇ ਸਿਖਰ ਸੰਮੇਲਨ' ਦੇ ਅਨੁਸਾਰ ਕੀਤੀ ਗਈ ਸੀ।

ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਮਿਲੀ ਰਾਹਤ, ਸਸਤਾ ਹੋਇਆ ਪੈਟਰੋਲ ਤੇ ਡੀਜ਼ਲ, ਜਾਣੋ ਨਵੀਂਆਂ ਕੀਮਤਾਂ

ਉਦਘਾਟਨੀ ਸਮਾਰੋਹ ’ਚ ਆਪਣੇ ਮੁੱਖ ਭਾਸ਼ਣ ’ਚ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਸੁਤੰਤਰ, ਨਿਰਪੱਖ, ਸਮਾਵੇਸ਼ੀ, ਪਹੁੰਚਯੋਗ ਅਤੇ ਲਾਲਚ ਮੁਕਤ ਚੋਣਾਂ ਲੋਕਤੰਤਰੀ ਸਿਧਾਂਤਾਂ ਦੀ ਬੁਨਿਆਦ ਹਨ।  ਇਹ ਸ਼ਾਂਤੀ ਅਤੇ ਵਿਕਾਸਾਤਮਕ ਲਾਭਾਂ ਦੀ ਪਹਿਲੀ ਸ਼ਰਤ ਹੈ। ਇਹ ਬੁਨਿਆਦੀ ਸੰਕਲਪ ਇਸ ਵਿਚਾਰ ਨੂੰ ਗ੍ਰਹਿਣ ਕਰਦਾ ਹੈ ਕਿ ਪ੍ਰਭੂਸੱਤਾ ਦੇਸ਼ ਦੇ ਲੋਕਾਂ ਤੋਂ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਮਾਵੇਸ਼ ਦਾ ਮਤਲਬ ਸਾਰਿਆਂ ਅਤੇ ਖਾਸ ਤੌਰ ’ਤੇ ਔਰਤਾਂ, ਵੱਖ-ਵੱਖ ਤੌਰ ’ਤੇ ਅਪਾਹਜ, ਬਜ਼ੁਰਗ ਨਾਗਰਿਕਾਂ, ਨੌਜਵਾਨ ਵੋਟਰਾਂ ਅਤੇ ਹਾਸ਼ੀਏ ’ਤੇ ਪਈ ਆਬਾਦੀ ਦੀਆਂ ਅਸਮਾਨਤਾਵਾਂ ਨੂੰ ਠੀਕ ਕਰਨਾ ਵੀ ਹੈ।

ਇਹ ਵੀ ਪੜ੍ਹੋ : CM ਮਾਨ ਨੇ ਅਨਾਜ ਮੰਡੀਆਂ ਦਾ ਕੀਤਾ ਦੌਰਾ, ਪ੍ਰਤਾਪ ਬਾਜਵਾ ਨੂੰ ਲੈ ਕੇ ਕਹੀਆਂ ਇਹ ਗੱਲਾਂ

ਸੀ.ਈ.ਸੀ. ਰਾਜੀਵ ਕੁਮਾਰ ਨੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ’ਚ ਲੋਕਤੰਤਰ ਦੇ ਵਿਚਾਰ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਲੋਕਤੰਤਰ ਹਮੇਸ਼ਾ ਹੀ ਭਾਰਤੀ ਲੋਕਾਚਾਰ ਅਤੇ ਜੀਵਨ ਜਿਊਣ ਦਾ ਇਕ ਢੰਗ ਰਿਹਾ ਹੈ। ਵੱਖੋ-ਵੱਖਰੇ ਵਿਚਾਰ, ਸੰਵਾਦ, ਵਿਚਾਰ-ਵਟਾਂਦਰੇ, ਸਦਭਾਵਨਾ ਅਤੇ ਗੈਰ-ਹਮਲਾਵਰਤਾ ਸਾਡੇ ਸੱਭਿਆਚਾਰ ਦਾ ਅੰਦਰੂਨੀ ਹਿੱਸਾ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ’ਚ ਲੋਕਾਂ ਦਾ ਭਰੋਸਾ ਸਿਹਤਮੰਦ ਲੋਕਤੰਤਰ ਦਾ ਸਭ ਤੋਂ ਬੁਨਿਆਦੀ ਸਿਧਾਂਤ ਹੈ।


author

Mandeep Singh

Content Editor

Related News