ਹੋਟਲ ਵਪਾਰੀ ਦੇ ਕ.ਤਲ ਦਾ ਮਾਮਲਾ : ਛੋਟਾ ਰਾਜਨ ਨੂੰ ਮਿਲੀ ਜ਼ਮਾਨਤ

Wednesday, Oct 23, 2024 - 12:10 PM (IST)

ਹੋਟਲ ਵਪਾਰੀ ਦੇ ਕ.ਤਲ ਦਾ ਮਾਮਲਾ : ਛੋਟਾ ਰਾਜਨ ਨੂੰ ਮਿਲੀ ਜ਼ਮਾਨਤ

ਮੁੰਬਈ (ਭਾਸ਼ਾ)- ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਇੱਥੇ 2001 ਵਿਚ ਹੋਟਲ ਮਾਲਕ ਜੈ ਸ਼ੈਟੀ ਦੇ ਕਤਲ ਦੇ ਮਾਮਲੇ ਵਿਚ ਗੈਂਗਸਟਰ ਛੋਟਾ ਰਾਜਨ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਅਤੇ ਇਸ ਮਾਮਲੇ ਵਿਚ ਉਸ ਨੂੰ ਜ਼ਮਾਨਤ ਦੇ ਦਿੱਤੀ। ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਜਸਟਿਸ ਪ੍ਰਿਥਵੀਰਾਜ ਚਵਾਨ ਦੀ ਡਿਵੀਜ਼ਨ ਬੈਂਚ ਨੇ ਰਾਜਨ ਨੂੰ 1 ਲੱਖ ਰੁਪਏ ਦੇ ਜ਼ਮਾਨਤੀ ਬਾਂਡ 'ਤੇ ਜ਼ਮਾਨਤ ਦੇ ਦਿੱਤੀ। ਹਾਲਾਂਕਿ, ਰਾਜਨ ਇਕ ਹੋਰ ਅਪਰਾਧਿਕ ਮਾਮਲੇ ਵਿਚ ਜੇਲ੍ਹ 'ਚ ਹੀ ਰਹੇਗਾ। ਇਸ ਸਾਲ ਮਈ 'ਚ ਵਿਸ਼ੇਸ਼ ਅਦਾਲਤ ਨੇ ਰਾਜਨ ਨੂੰ ਹੋਟਲ ਮਾਲਕ ਦੇ ਕਤਲ ਦਾ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਰਾਜਨ ਨੇ ਸਜ਼ਾ ਖ਼ਿਲਾਫ਼ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਸੀ। ਉਸ ਨੇ ਸਜ਼ਾ ਮੁਅੱਤਲ ਕਰਨ ਅਤੇ ਅੰਤਰਿਮ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਸੀ। ਮੱਧ ਮੁੰਬਈ ਦੇ ਗਾਮਦੇਵੀ ਸਥਿਤ 'ਗੋਲਡਨ ਕਰਾਊਨ' ਹੋਟਲ ਦੇ ਮਾਲਕ ਜੈ ਸ਼ੈਟੀ ਦਾ 4 ਮਈ 2001 ਨੂੰ ਹੋਟਲ ਦੀ ਪਹਿਲੀ ਮੰਜ਼ਿਲ 'ਤੇ ਰਾਜਨ ਗੈਂਗ ਦੇ ਕਥਿਤ ਮੈਂਬਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੈਟੀ ਨੂੰ ਛੋਟਾ ਰਾਜਨ ਗੈਂਗ ਦੇ ਮੈਂਬਰ ਹੇਮੰਤ ਪੁਜਾਰੀ ਤੋਂ ਫਿਰੌਤੀ ਦੀ ਕਾਲ ਆਈ ਸੀ ਅਤੇ ਪੈਸੇ ਨਾ ਦੇਣ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਸੀਨੀਅਰ ਕ੍ਰਾਈਮ ਰਿਪੋਰਟਰ ਜੇ ਡੇ ਦੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਰਾਜਨ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ 'ਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News