ਛੱਤੀਸਗੜ੍ਹ ਕਾਂਗਰਸ ''ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ
Wednesday, Sep 29, 2021 - 07:19 PM (IST)
ਰਾਏਪੁਰ-ਛੱਤੀਸਗੜ੍ਹ 'ਚ ਇਕ ਵਾਰ ਫਿਰ ਤੋਂ ਸਿਆਸੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪ੍ਰਦੇਸ਼ ਦੇ 14 ਕਾਂਗਰਸੀ ਵਿਧਾਇਕ ਬੁੱਧਵਾਰ ਨੂੰ ਅਚਾਨਕ ਦਿੱਲੀ ਰਵਾਨਾ ਹੋਏ। ਦੱਸਿਆ ਜਾ ਰਿਹਾ ਹੈ ਕਿ ਇਹ ਵਿਧਾਇਕ ਦਿੱਲੀ 'ਚ ਹਾਈਕਮਾਨ ਨਾਲ ਵੀ ਮੁਲਾਕਾਤ ਕਰਨਗੇ। ਵਿਧਾਇਕਾਂ ਦੇ ਦਿੱਲੀ ਦੌਰੇ ਤੋਂ ਸਿਆਸਤ ਗਰਮਾ ਗਈ ਹੈ। ਕਾਂਗਰਸ ਦੇ ਸੀਨੀਅਰ ਨੇਤਾ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਸੂਤਰਾਂ ਮੁਤਾਬਕ, ਮੁੱਖ ਮੰਤਰੀ ਭੁਪੇਸ਼ ਬਘੇਲ ਸਮਰਥਕ ਵਿਧਾਇਕ ਵੱਖ-ਵੱਖ ਫਲਾਈਟਾਂ ਰਾਹੀਂ ਦਿੱਲੀ ਰਵਾਨਾ ਹੋਏ ਹਨ ਅਤੇ ਇਹ ਦਿੱਲੀ ਤੋਂ ਸ਼ਿਮਲਾ ਵੀ ਜਾਣਗੇ ਅਤੇ ਇਕੱਠੇ ਛੁੱਟੀਆਂ ਮਨਾਉਣਗੇ।
ਇਹ ਵੀ ਪੜ੍ਹੋ : ਅਮਰੀਕਾ ਦੇ ਚੋਟੀ ਦੇ ਫੌਜੀ ਅਧਿਕਾਰੀ ਨੇ ਅਫਗਾਨ ਯੁੱਗ ਨੂੰ 'ਰਣਨੀਤਿਕ ਅਸਫ਼ਲਤਾ' ਦੱਸਿਆ
ਹੁਣ ਇਸ ਵਾਰ ਮੁੱਦੇ 'ਤੇ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਯੂਡੀ ਮਿੰਜ, ਮੋਹਿਤ ਕੇਰਕੇੱਟਾ, ਚੰਦਰਦੇਵ ਰਾਏ, ਗੁਲਾਬ ਕਮਰੋ, ਵਿਕਾਸ ਉਪਾਧਿਆਏ, ਰਾਮਕੁਮਾਰ ਯਾਦਵਾ ਅਤੇ ਪੁਰਸ਼ੋਤਮ ਕੰਵਰ ਦੇ ਦਿੱਲੀ ਜਾਣ ਦੀ ਖਬਰ ਹੈ। ਬ੍ਰਹਸਪਤ ਸਿੰਘ ਵੀ ਦਿੱਲੀ ਰਵਾਨਾ ਹੋਏ ਹਨ। ਚਾਰ ਹੋਰ ਵਿਧਾਇਕਾਂ ਦੇ ਦਿੱਲੀ ਜਾਣ ਦੀ ਸੂਚਨਾ ਹੈ। ਕੁੱਲ 14 ਵਿਧਾਇਕ ਦਿੱਲੀ ਰਵਾਨਾ ਹੋ ਹਨ। ਸਾਰੇ ਵਿਧਾਇਕ 12 ਵਜੇ ਰਾਏ ਤੋਂ ਇਕੱਠੇ ਦਿੱਲੀ ਰਵਾਨਾ ਹੋਏ।
ਇਹ ਵੀ ਪੜ੍ਹੋ :ਐਸਟ੍ਰਾਜ਼ੇਨੇਕਾ ਨੇ ਕੈਂਸਰ ਤੇ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਲਈ ਸਟਾਰਟਅਪ ਨਾਲ ਕਰਾਰ ਕੀਤਾ
ਛੱਤੀਸਗੜ੍ਹ ਤੋਂ ਢਾਈ-ਢਾਈ ਸਾਲ ਦੇ ਫਾਰਮੂਲੇ ਦਾ ਸਿਆਸੀ ਤੂਫਾਨ ਜਦ ਲੱਗ ਰਿਹਾ ਸੀ ਕਿ ਸ਼ਾਂਤ ਹੋ ਗਿਆ ਹੈ ਤਾਂ ਇਕ ਵਾਰ ਫਿਰ ਤੋਂ ਵਿਧਾਇਕਾਂ ਦੇ ਦਿੱਲੀ ਜਾਣ 'ਤੇ ਕਿਆਸਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਛੱਤੀਸਗੜ੍ਹ 'ਚ ਪਿਛਲੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਸਿਆਸੀ ਉਥਲ-ਪੁਥਲ ਜਾਰੀ ਹੈ। ਇਸ ਦੀ ਸ਼ੁਰੂਆਤ ਪ੍ਰਦੇਸ਼ ਦੇ ਸਿਹਤ ਮੰਤਰੀ ਟੀ.ਐੱਸ. ਸਿੰਘ ਦੇ ਅਗਸਤ ਮਹੀਨੇ 'ਚ ਦਿੱਲੀ ਦੌਰੇ ਤੋਂ ਸ਼ੁਰੂ ਹੋ ਗਈ ਸੀ ਅਤੇ ਢਾਈ-ਢਾਈ ਸਾਲ ਦੇ ਫਾਰਮੂਲੇ ਦੀ ਗੱਲ ਮੀਡੀਆ 'ਚ ਆਈ। ਇਸ ਦਰਮਿਆਨ ਸੀ.ਐੱਮ. ਭੁਪੇਸ਼ ਬਘੇਲ 55 ਤੋਂ ਜ਼ਿਆਦਾ ਵਿਧਾਇਕਾਂ ਨੂੰ ਲੈ ਕੇ ਦਿੱਲੀ 'ਚ ਕਾਂਗਰਸ ਹਾਈਕਮਾਨ ਕੋਲ ਪਹੁੰਚ ਗਏ। ਦਿੱਲੀ 'ਚ ਉਨ੍ਹਾਂ ਦੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਹੋਈ।
ਇਹ ਵੀ ਪੜ੍ਹੋ : ਰੂਸ ਨਾਲ ਹੋਏ ਗੈਸ ਸਮਝੌਤੇ 'ਤੇ ਹੰਗਰੀ ਤੇ ਯੂਕ੍ਰੇਨ ਨੇ ਇਕ-ਦੂਜੇ ਦੇ ਰਾਜਦੂਤਾਂ ਨੂੰ ਕੀਤਾ ਤਲਬ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।