ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਲਖਨਊ ਹਵਾਈ ਅੱਡੇ ’ਤੇ ਰੋਕਿਆ ਗਿਆ, ਧਰਨੇ ’ਤੇ ਬੈਠੇ

Tuesday, Oct 05, 2021 - 05:15 PM (IST)

ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਲਖਨਊ ਹਵਾਈ ਅੱਡੇ ’ਤੇ ਰੋਕਿਆ ਗਿਆ, ਧਰਨੇ ’ਤੇ ਬੈਠੇ

ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾਣ ਲਈ ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ਪਹੁੰਚੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਉੱਥੇ ਰੋਕ ਦਿੱਤਾ ਗਿਆ। ਇਸ ਦੇ ਵਿਰੋਧ ਵਿਚ ਕਾਂਗਰਸ ਨੇਤਾ ਹਵਾਈ ਅੱਡੇ ਕੰਪਲੈਕਸ ’ਚ ਜ਼ਮੀਨ ’ਤੇ ਹੀ ਧਰਨੇ ’ਤੇ ਬੈਠ ਗਏ ਹਨ। ਓਧਰ ਲਖਨਊ ਦੇ ਪੁਲਸ ਕਮਿਸ਼ਨਰ ਡੀ. ਕੇ. ਠਾਕੁਰ ਨੇ ਦੱਸਿਆ ਕਿ ਮੁੱਖ ਮੰਤਰੀ ਭੂਪੇਸ਼ ਬਘੇਲ ਲਖਨਊ ਹਵਾਈ ਅੱਡੇ ’ਤੇ ਦੁਪਹਿਰ ਕਰੀਬ ਪੌਣੇ 2 ਵਜੇ ਪਹੁੰਚੇ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਵਾਪਸ ਪਰਤ ਜਾਣ ਕਿਉਂਕਿ ਲਖੀਮਪੁਰ ਖੀਰੀ ਵਿਚ ਹਾਲਾਤ ਅਜੇ ਆਮ ਨਹੀਂ ਹਨ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ ’ਤੇ ਵਿਰੋਧੀ ਧਿਰ ਦਾ ਠੰਡਾ ਪਿਆ 'ਦਾਅ', 24 ਘੰਟਿਆਂ ਅੰਦਰ ਬਦਲ ਗਏ ਸਿਆਸੀ ਹਾਲਾਤ

PunjabKesari

ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਜੀ ਨੂੰ ਬੇਨਤੀ ਕੀਤੀ ਗਈ ਕਿ ਉਹ ਵਾਪਸ ਪਰਤ ਜਾਣ। ਓਧਰ ਇਸ ਘਟਨਾ ਤੋਂ ਬਾਅਦ ਬਘੇਲ ਨੇ ਹਵਾਈ ਅੱਡੇ ’ਤੇ ਮੀਡੀਆ ਨੂੰ ਕਿਹਾ ਕਿ ਮੈਂ ਲਖੀਮਪੁਰ ਖੀਰੀ ਨਹੀਂ ਜਾ ਰਿਹਾ ਹਾਂ। ਮੈਂ ਉੱਤਰ ਪ੍ਰਦੇਸ਼ ਕਾਂਗਰਸ ਦਫ਼ਤਰ ਜਾਵਾਂਗਾ, ਜਿੱਥੇ ਮੈਨੂੰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਨਾ ਹੈ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਹੁਣ ਤੱਕ 8 ਲੋਕਾਂ ਨੇ ਗੁਆਈ ਜਾਨ, ਕਿਸਾਨਾਂ ’ਚ ਰੋਹ

PunjabKesari

ਇਸ ਤੋਂ ਪਹਿਲਾਂ ਬਘੇਲ ਨੇ ਕਿਹਾ ਕਿ ਉਹ ਪਿ੍ਰਯੰਕਾ ਗਾਂਧੀ ਨੂੰ ਮਿਲਣ ਆਏ ਸਨ ਅਤੇ ਉਸ ਤੋਂ ਬਾਅਦ ਉੱਥੋਂ ਪਰਤਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਹੀ ਰੋਕ ਦਿੱਤਾ ਗਿਆ ਹੈ ਅਤੇ ਹੁਣ ਮੈਂ ਇੱਥੇ ਹੀ ਬੈਠਾਂ ਰਹਾਂਗਾ। 

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਦੀ ਵੀਡੀਓ ਸਾਂਝੀ ਕਰ ਵਰੁਣ ਗਾਂਧੀ ਬੋਲੇ- ‘ਕਿਸੇ ਦੀ ਵੀ ਆਤਮਾ ਨੂੰ ਝੰਜੋੜ ਦੇਵੇਗੀ’


author

Tanu

Content Editor

Related News