ਚੇਨਈ ਦੀ ਕੰਪਨੀ ਨੇ ਤਿਰੂਮਾਲਾ ''ਚ ਟੀਟੀਡੀ ਨੂੰ ਭੇਟ ਕੀਤੀ ਇਲੈਕਟ੍ਰਿਕ ਬੱਸ

Saturday, May 16, 2026 - 04:50 PM (IST)

ਚੇਨਈ ਦੀ ਕੰਪਨੀ ਨੇ ਤਿਰੂਮਾਲਾ ''ਚ ਟੀਟੀਡੀ ਨੂੰ ਭੇਟ ਕੀਤੀ ਇਲੈਕਟ੍ਰਿਕ ਬੱਸ

ਤਿਰੂਮਾਲਾ- ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਵਰਾ ਫਿਊਚਰ ਐੱਲਐੱਲਪੀ ਦੇ ਚੇਅਰਮੈਨ ਵਰਧਮਾਨ ਜੈਨ ਨੇ ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਨੂੰ ਇਕ ਇਲੈਕਟ੍ਰਿਕ ਬੱਸ ਦਾਨ ਕੀਤੀ ਹੈ। ਦੱਸਣਯੋਗ ਹੈ ਕਿ ਇਸ ਬੱਸ ਦਾ ਉਪਯੋਗ ਤਿਰੂਮਾਲਾ 'ਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਮੁਫ਼ਤ ਟਰਾਂਸਪੋਰਟ ਸੇਵਾ ਵਜੋਂ ਕੀਤਾ ਜਾਵੇਗਾ। ਇਸ ਮੌਕੇ ਦਾਨਕਰਤਾ ਨੇ ਸ਼੍ਰੀ ਵੈਂਕਟੇਸ਼ਵਰ ਦੇ ਪਵਿੱਤਰ ਮੰਦਰ ਦੇ ਸਾਹਮਣੇ ਬੱਸ ਲਈ ਖਾਸ ਪ੍ਰਾਰਥਨਾ ਕੀਤ ਅਤੇ ਬੱਸ ਦੇ ਕਾਗਜ਼ਾਤ ਅਤੇ ਚਾਬੀਆਂ ਟੀਟੀਡੀ ਦੇ ਵਧੀਕ ਕਾਰਜਕਾਰੀ ਅਧਿਕਾਰੀ ਵੈਂਕਈਆ ਚੌਧਰੀ ਨੂੰ ਸੌਂਪ ਦਿੱਤੀਆਂ। 

PunjabKesari

ਵਧੀਕ ਕਾਰਜਕਾਰੀ ਅਧਿਕਾਰੀ ਨੇ ਬਾਅਦ 'ਚ ਦਾਨਕਰਤਾ ਨਾਲ ਬੱਸ 'ਚ ਸਫ਼ਰ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਬੱਸ ਤੀਰਥਯਾਤਰੀਆਂ ਨੂੰ ਬਹੁਤ ਆਰਾਮਦਾਇਕ ਸਫ਼ਰ ਦਾ ਅਨੁਭਵ ਕਰਾਏਗੀ। ਤਿਰੂਮਾਲਾ 'ਚ ਭਗਤਾਂ ਦੀ ਸਹੂਲਤ ਲਈ ਬੱਸ ਦਾ ਇਸਤੇਮਾਲ ਮੁਫ਼ਤ ਟਰਾਂਸਪੋਰਟ ਸੇਵਾ ਵਜੋਂ ਕੀਤਾ ਜਾਵੇਗਾ। ਮੌਜੂਦ ਲੋਕਾਂ 'ਚ ਮੰਦਰ ਦੇ ਉੱਪ ਕਾਰਜਕਾਰੀ ਅਧਿਕਾਰੀ ਲੋਕਨਾਥਮ, ਟੀਟੀਡੀ ਬੋਰਡ ਦੇ ਸਾਬਕਾ ਮੈਂਬਰ ਡੀਪੀ ਅਨੰਥਾ ਅਤੇ ਤਿਰੂਮਾਲਾ ਟਰਾਂਸਪੋਰਟ ਡੀਆਈ ਕ੍ਰਿਸ਼ਨਈਆ ਸ਼ਾਮਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News